ਸ਼੍ਰੀ ਖਾਟੂ ਸ਼ਿਆਮ ਅਤੇ ਸ਼੍ਰੀ ਬਾਲਾਜੀ ਦਾ ਤੀਸਰਾ ਵਿਸ਼ਾਲ ਜਾਗਰਣ ਕਰਵਾਇਆ

ਭਵਾਨੀਗੜ੍ਹ (ਵਿਜੈ ਗਰਗ) ਸ਼੍ਰੀ ਖਾਟੂ ਸ਼ਿਆਮ ਪਰਿਵਾਰ ਕਮੇਟੀ ਰਜਿ ਭਵਾਨੀਗੜ੍ਹ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਥਾਨਕ ਅਨਾਜ ਮੰਡੀ ਵਿਖੇ ਸ਼੍ਰੀ ਖਾਟੂ ਸ਼ਿਆਮ ਜੀ ਅਤੇ ਸ਼੍ਰੀ ਬਾਲਾਜੀ ਦਾ ਤੀਸਰਾ ਵਿਸ਼ਾਲ ਜਾਗਰਣ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾ: ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਜੀ ਪਹੁੰਚੇ ਜਿਨਾਂ ਵੱਲੋਂ ਜਯੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ ਗਈ। ਜਾਗਰਣ ਵਿੱਚ ਵਰਿੰਦਾਵਨ ਧਾਮ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਮੀਨੂ ਸ਼ਰਮਾ (ਮੀਨੂ ਦੀਦੀ) ਅਤੇ ਰਾਜਸਥਾਨ ਦੇ ਹਨੁਮਾਨਗੜ੍ਹ ਤੋਂ ਦੇਵ ਚੁੱਘ ਨੇ ਸੰਗਤਾਂ ਨੂੰ ਆਪਣੇ ਭਜਨਾਂ ਰਾਹੀਂ ਨਿਹਾਲ ਕੀਤਾ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਸੰਗਰੂਰ ਵਿਨਰਜੀਤ ਸਿੰਘ ਗੋਲਡੀ ਵੱਲੋਂ ਕੀਤੀ ਗਈ। ਸਮਾਗਮ ਵਿੱਚ ਹਲਕਾ ਵਿਧਾਇਕ ਸੰਗਰੂਰ ਬੀਬੀ ਨਰਿੰਦਰ ਕੌਰ ਭਰਾਜ, ਸਾਬਕਾ ਵਿਧਾਇਕ ਅਤੇ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਅਤੇ ਜ਼ਿਲ੍ਹਾ ਸੰਗਰੂਰ ਬੀਜੇਪੀ-1 ਦੇ ਪ੍ਰਧਾਨ ਧਰਮਿੰਦਰ ਸਿੰਘ ਦੁੱਲਟ, ਭਵਾਨੀਗੜ੍ਹ ਬੀਜੇਪੀ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਮਿੱਤਲ, ਅਗਰਵਾਲ ਸਭਾ ਦੇ ਪ੍ਰਧਾਨ ਵਰਿੰਦਰ ਮਿੱਤਲ, ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਵਾਲਾ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਮ ਗੋਇਲ, ਵਿਸ਼ਾਲ ਭਾਂਬਰੀ, ਨੌਜਵਾਨ ਸਭਾ ਭਵਾਨੀਗੜ੍ਹ ਵੱਲੋਂ ਰਿੰਕੂ ਗੋਇਲ, ਕਰਨ ਗਰਗ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਸ਼੍ਰੀ ਖਾਟੂ ਸ਼ਿਆਮ ਜੀ ਨੂੰ ਮਾਲਾ ਪਹਿਨਾਉਣ ਦੀ ਰਸਮ ਸ਼ਹਿਰ ਦੇ ਸਮਾਜ ਸੇਵੀ ਸ਼ਿੱਬੂ ਗੋਇਲ ਵੱਲੋਂ ਕੀਤੀ ਗਈ ਅਤੇ ਕੇਸ਼ਵ ਸਵੀਟਸ ਭਵਾਨੀਗੜ੍ਹ ਵੱਲੋਂ ਸ਼੍ਰੀ ਖਾਟੂ ਸ਼ਿਆਮ ਜੀ ਨੂੰ ਛੱਪਣ ਭੋਗ ਲਗਵਾਇਆ ਗਿਆ। ਕਮੇਟੀ ਵੱਲੋਂ ਸ਼ਿਆਮ ਰਸੋਈ ਦਾ ਭੰਡਾਰਾ ਵੀ ਅਤੁੱਟ ਵਰਤਾਇਆ ਗਿਆ। ਡਾ. ਮਿੰਕੂ ਜਵੰਧਾ ਜੀ ਨੇ ਆਈ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਾਲਾਜੀ ਅਤੇ ਖਾਟੂ ਸ਼ਿਆਮ ਜੀ ਦੇ ਹਰ ਜਾਗਰਣ ਹਰ ਕੀਰਤਨ ਵਿੱਚ ਜਾ ਕੇ ਆਸ਼ੀਰਵਾਦ ਪ੍ਰਾਪਤ ਕਰਦੇ ਹਨ ਅਤੇ ਬਾਲਾਜੀ ਨੇ ਹਮੇਸ਼ਾ ਹੀ ਉਹਨਾਂ ਤੇ ਬਹੁਤ ਕਿਰਪਾ ਕੀਤੀ ਹੈ। ਡਾ: ਜਵੰਧਾ ਨੇ ਭਵਾਨੀਗੜ੍ਹ ਵਿਖੇ ਬਣਨ ਜਾ ਰਹੇ ਸ਼੍ਰੀ ਖਾਟੂ ਸ਼ਿਆਮ ਜੀ ਦੇ ਮੰਦਿਰ ਦੀ ਉਸਾਰੀ ਲਈ ਇੱਕ ਲੱਖ ਇੱਕ ਹਜ਼ਾਰ ਰੁਪਏ ਦੀ ਰਾਸ਼ੀ ਦਾਨ ਵੱਜੋਂ ਦੇਣ ਦਾ ਐਲਾਨ ਕੀਤਾ।ਸ਼੍ਰੀ ਖਾਟੂ ਸ਼ਿਆਮ ਪਰਿਵਾਰ ਕਮੇਟੀ ਦੇ ਪ੍ਰਧਾਨ ਆਂਚਲ ਗਰਗ ਨੇ ਕਿਹਾ ਕਿ ਉਹ ਕਮੇਟੀ ਵੱਲੋਂ ਆਏ ਸ਼ਹਿਰ ਨਿਵਾਸੀਆਂ ਦਾ ਅਤੇ ਕੋਨੇ ਕੋਨੇ ਤੋਂ ਆਏ ਸਮੂਹ ਸ਼ਿਆਮ ਪ੍ਰੇਮੀਆਂ ਦਾ ਧੰਨਵਾਦ ਕਰਦੇ ਹਨ ਜੋ ਆਪਣੇ ਪਰਿਵਾਰ ਅਤੇ ਸਾਥੀਆਂ ਨਾਲ ਭਗਵਾਨ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਉਣ ਪਹੁੰਚੇ। ਇਸਮੌਕੇ ਕਮੇਟੀ ਦੇ ਵਾਈਸ ਪ੍ਰਧਾਨ ਮੁਕੇਸ਼ ਸਿੰਗਲਾ, ਸੰਦੀਪ ਗੋਇਲ, ਅਕਸ਼ੇ ਕੁਮਾਰ, ਸੰਜੀਵ ਕੁਮਾਰ ਰਾਜੂ, ਕਮਲੇਸ਼ ਰਵੀ, ਨਰਿੰਦਰਪਾਲ ਸ਼ਰਮਾ, ਦੀਪਕ ਗਰਗ, ਅਸ਼ਵਨੀ ਕਾਂਸਲ, ਡਿਪਟੀ ਚੰਦ ਗਰਗ, ਸੁਵਰਤ ਕਾਂਸਲ, ਸੰਜੀਵ ਕੁਮਾਰ ਸੋਨੂੰ, ਅਜੇ ਕੁਮਾਰ, ਵਰੁਣ ਸਿੰਗਲਾ, ਕ੍ਰਿਸ਼ਨ ਕੁਮਾਰ ਬਿੱਟੂ, ਨਿਤੇਸ਼ ਕੁਮਾਰ, ਵਿਨੇ ਵਰਮਾ, ਕਰਨ ਕੁਮਾਰ ਸਨੀ, ਬਲਵੀਰ ਸ਼ਰਮਾ, ਜੋਨੀ ਕਾਲੜਾ, ਸ਼ਾਮ ਸਚਦੇਵਾ, ਰਾਜੀਵ ਕਾਂਸਲ, ਬਿੰਦਰ ਕੁਮਾਰ, ਰਾਕੇਸ਼ ਕੁਮਾਰ ਸਮੇਤ ਹੋਰ ਮੈਂਬਰ ਹਾਜ਼ਰ ਸਨ।
