August 6, 2025
#Punjab

ਸ਼੍ਰੀ ਖਾਟੂ ਸ਼ਿਆਮ ਅਤੇ ਸ਼੍ਰੀ ਬਾਲਾਜੀ ਦਾ ਤੀਸਰਾ ਵਿਸ਼ਾਲ ਜਾਗਰਨ 2 ਮਾਰਚ ਨੂੰ

ਭਵਾਨੀਗੜ੍ਹ (ਵਿਜੈ ਗਰਗ) ਸ਼੍ਰੀ ਖਾਟੂ ਸ਼ਿਆਮ ਪਰਿਵਾਰ ਕਮੇਟੀ (ਰਜਿ:) ਭਵਾਨੀਗੜ੍ਹ ਵੱਲੋਂ ਇੱਕ ਅਹਿਮ ਮੀਟਿੰਗ ਰੱਖੀ ਗਈ ਜਿਸ ਵਿੱਚ ਕਮੇਟੀ ਮੈਂਬਰਾਂ ਨੇ ਸ਼ਾਮਿਲ ਹੋ ਕੇ ਵਿਸ਼ੇਸ਼ ਗੱਲਬਾਤ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼੍ਰੀ ਖਾਟੂ ਸ਼ਿਆਮ ਪਰਿਵਾਰ ਕਮੇਟੀ ਦੇ ਪ੍ਰਧਾਨ ਆਂਚਲ ਗਰਗ ਨੇ ਦੱਸਿਆ ਕਿ ਕਮੇਟੀ ਵੱਲੋਂ ਆਉਣ ਵਾਲੀ 2 ਮਾਰਚ ਨੂੰ ਸ਼ਾਮ 7 ਵਜੇ ਤੋਂ ਪ੍ਰਭੂ ਇੱਛਾ ਤੱਕ ਅਨਾਜ ਮੰਡੀ ਭਵਾਨੀਗੜ੍ਹ ਵਿਖੇ ਸ਼੍ਰੀ ਖਾਟੂ ਸ਼ਿਆਮ ਜੀ ਅਤੇ ਸ਼੍ਰੀ ਬਾਲਾਜੀ ਦਾ ਤੀਸਰਾ ਵਿਸ਼ਾਲ ਜਾਗਰਣ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਮੀਨੂ ਸ਼ਰਮਾ ਵਰਿੰਦਾਵਨ ਧਾਮ ਵਾਲੇ ਅਤੇ ਦੇਵ ਚੁੱਘ ਹਨੁਮਾਨਗੜ੍ਹ ਰਾਜਸਥਾਨ ਵਾਲੇ ਆਪਣੇ ਸੁੰਦਰ ਸੁੰਦਰ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਜਾਗਰਣ ਦਾ ਸ਼ੁੱਭ ਆਰੰਭ ਮੀਨਾ ਮਹੰਤ ਕਰਨਗੇ ਅਤੇ ਮੁੱਖ ਮਹਿਮਾਨ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਹੋਣਗੇ ਜੋ ਜੋਤੀ ਪ੍ਰਚੰਡ ਦੀ ਰਸਮ ਵੀ ਅਦਾ ਕਰਨਗੇ। ਇਸ ਮੌਕੇ ਕਮੇਟੀ ਦੇ ਵਾਈਸ ਪ੍ਰਧਾਨ ਮੁਕੇਸ਼ ਸਿੰਗਲਾ, ਖਜ਼ਾਨਚੀ ਸੰਦੀਪ ਗੋਇਲ, ਜਨਰਲ ਸਕੱਤਰ ਅਕਸ਼ੇ ਕੁਮਾਰ, ਜੁਆਇੰਟ ਜਨਰਲ ਸਕੱਤਰ ਸੰਜੀਵ ਕੁਮਾਰ ਰਾਜੂ, ਸਲਾਹਕਾਰ ਕਮਲੇਸ਼ ਰਵੀ, ਦਫਤਰ ਇੰਚਾਰਜ ਨਰਿੰਦਰਪਾਲ ਸ਼ਰਮਾ, ਦੀਪਕ ਗਰਗ, ਅਸ਼ਵਨੀ ਕਾਂਸਲ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਮੌਜੂਦ ਸਨ।

Leave a comment

Your email address will not be published. Required fields are marked *