ਸ਼੍ਰੀ ਗੁਰੂ ਨਵਲ ਸਾਹਿਬ ਜੈਅੰਤੀ ਨੂੰ ਬੜੀ ਹੀ ਸ਼ਰਧਾ ਪੂਰਵਕ ਮਨਾਉਣ ਲਈ ਤਿਆਰੀਆਂ ਸ਼ੁਰੂ

ਜਲਾਲਾਬਾਦ (ਮਨੋਜ ਕੁਮਾਰ) ਬੀਤੇ ਦਿਨ ਸ਼ਾਮ 07:00 ਵਜੇ ਭਗਵਾਨ ਵਾਲਮੀਕਿ ਮੰਦਿਰ ਛੋਟਾ ਟਿਵਾਣਾ ਰੋਡ ਜਲਾਲਾਬਾਦ (ਪੱਛਮੀ) ਵਿਖੇ ਮੰਦਿਰ ਕਮੇਟੀ ਵੱਲੋਂ ਇਕ ਅਹਿਮ ਮੀਟਿੰਗ ਸੰਪਨ ਹੋਈ ਇਸ ਮੀਟਿੰਗ ਵਿੱਚ ਇਸ ਮੰਦਿਰ ਦੇ ਹੋਰ ਵਿਕਾਸ ਕਾਰਜਾ ਨੂੰ ਕਰਨ ਲਈ ਅਤੇ ਆਉਣ ਵਾਲੀ 16/02/2024 ਨੂੰ ਸ਼੍ਰੀ ਗੁਰੂ ਨਵਲ ਸਾਹਿਬ ਜੈਅੰਤੀ ਨੂੰ ਬੜੀ ਹੀ ਸ਼ਰਧਾ ਪੂਰਵਕ ਮਨਾਉਣ ਲਈ ਅਤੇ ਮੰਦਿਰ ਵਿਚ ਹੀ ਸ਼੍ਰੀ ਗੁਰੂ ਨਵਲ ਸਾਹਿਬ ਜੀ ਦਾ ਦਰਬਾਰ ਹੈ ਇਸ ਮੰਦਿਰ ਵਿਚ ਹੀ ਇਕ ਅਹਿਮ ਸਤਸੰਗ ਕਰਵਾਉਣ ਸੰਬੰਧੀ ਅਪਣੇ ਵਾਲਮੀਕਿ ਸਮਾਜ ਦੇ ਸੀਨੀਅਰ ਸੱਜਣਾ ਨਾਲ ਮੰਦਿਰ ਕਮੇਟੀ ਵੱਲੋਂ ਬੈਠ ਕੇ ਫੈਸਲਾ ਲਿਆ ਗਿਆ ਹੈ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਮੰਦਿਰ ਕਮੇਟੀ ਦੇ ਪ੍ਰਧਾਨ ਰਜੀਵ ਤਮੋਲੀਆ ਜੀ , ਵਾਈਸ ਪ੍ਰਧਾਨ ਰਮੇਸ਼ ਨੰਦਾ ਜੀ, ਸੈਕਟਰੀ ਸੁਰੇਸ਼ ਚੋਹਾਨ, ਵਾਈਸ ਸੈਕਟਰੀ ਰਕੇਸ਼ ਰੋਂਜਿਆਂ, ਕੈਸ਼ੀਅਰ ਵਿਨੋਦ ਨੰਦਾ ਪ੍ਰੈਸ ਸਕੱਤਰ ਸਤੀਸ਼ ਨੰਦਾ, ਪ੍ਰੈਸ ਸਕੱਤਰ ਵਿੱਕੀ ਸਾਰਵਾਨ , ਐਕਸ ਪ੍ਰਧਾਨ ਸ਼ਿਵ ਲਾਲ ਜੀ ,ਸੰਨੀ ਸਾਰਵਾਨ(ਪ੍ਰਧਾਨ ਸਫਾਈ ਸੇਵਕ), ਪੱਪੂ ਸਾਰਵਾਨ, ਮਹੰਤ ਗੁਰਬਖਸ਼ ਲਾਲ ਜੀ, ਰਾਮ ਅਵਤਾਰ(ਬਿੱਟੂ),ਰਮੇਸ਼ ਤਮੋਲੀਆ, ਸੁਨੀਲ ਚਾਵਲਾ , ਘਨਸ਼ਾਮ ਜੀ, ਪੂਰਨ ਚੰਦ ਜੀ, ਮਾਮਰਜ ਜੀ, ਰਜੇਸ਼ ਖਾਂਡੀਆ ਜੀ, ਅਰੁਣ ਉਜੀਨਵਾਲ, ਪ੍ਰਕਾਸ ਉਜਿਨਵਾਲ, ਰਤੀ ਰਾਮ ਜੀ, ਸੁਨੂ ਤਮੋਲਿਆ , ਦੌਲਤ ਰਾਮ, ਨਿੱਕਾ ਘਨਸ਼ਾਮ, ਆਦਿ ਸਨ l
