August 7, 2025
#Punjab

ਸ਼੍ਰੀ ਗੁਰੂ ਰਵਿਦਾਸ ਗੁਰਪੁਰਬ ਮੌਕੇ ਪਿੰਡ ਜਲਵੇੜ੍ਹਾ ਵਿਖੇ ਲਗਾਇਆ ਖ਼ੂਨਦਾਨ ਕੈੰਪ

ਬਰੇਟਾ (ਦਵਿੰਦਰ ਸਿੰਘ ਕੋਹਲੀ, ਬੀਤੇ ਦਿਨੀਂ ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਵੱਲੋਂ ਪਿੰਡ ਜਲਵੇੜ੍ਹਾ ਵਿਖੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਅਤੇ ਪ੍ਰਬੰਧਕ ਕਮੇਟੀ ਜਲਵੇੜ੍ਹਾ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਖ਼ੂਨਦਾਨ ਕੈੰਪ ਲਗਾਇਆ ਗਿਆ। ਜਿਸ ਵਿੱਚ ਸਰਕਾਰੀ ਬਲੱਡ ਸੈਂਟਰ ਮਾਨਸਾ ਦੀ ਟੀਮ ਵੱਲੋਂ ਡਾਕਟਰ ਸ਼ਾਇਨਾ ਦੀ ਅਗਵਾਈ ਹੇਠ 40 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਇਸ ਮੌਕੇ ਪਿੰਡ ਦੇ ਨੌਜਵਾਨਾਂ ਅਤੇ ਆਸ ਪਾਸ ਦੇ ਲੋਕਾਂ ਨੇ ਉਤਸ਼ਾਹ ਨਾਲ ਖ਼ੂਨਦਾਨ ਕੀਤਾ। ਸੰਸਥਾ ਨੇਕੀ ਫਾਉਂਡੇਸ਼ਨ ਅਤੇ ਕਲੱਬ ਵੱਲੋਂ ਸਾਰੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ। ਕੈੰਪ ਨੂੰ ਸਫ਼ਲ ਬਣਾਉਣ ਵਿੱਚ ਸਤਗੁਰ ਸਿੰਘ ਸਰਪੰਚ, ਬਲਵਾਨ ਸਿੰਘ, ਸੰਦੀਪ ਸਿੰਘ,ਗੁਰਜੀਤ ਸਿੰਘ, ਜਸਪਾਲ ਸਿੰਘ, ਗੋਪਾਲ ਸਿੰਘ,ਪਾਲਾ ਸਿੰਘ, ਮਨਦੀਪ ਸਿੰਘ, ਬਲਵੀਰ ਸਿੰਘ, ਗੁਰਨੈਬ ਸਿੰਘ,ਅਵਤਾਰ ਸਿੰਘ , ਬਲਕਾਰ ਸਿੰਘ,ਸੋਨੀ ਸਿੰਘ, ਕਰਨੈਲ ਸਿੰਘ,ਕੋਤੀ ਸਿੰਘ, ਰਿੰਕੂ ਸਿੰਘ,ਮੇਵਾ ਸਿੰਘ, ਜਗਜੀਤ ਸਿੰਘ,ਜਗਸੀਰ ਸਿੰਘ,ਹਰੀਆ ਸਿੰਘ, ਗਗਨਦੀਪ ਸਿੰਘ, ਸੁਖਚੈਨ ਸਿੰਘ ਚੈਨੀ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।

Leave a comment

Your email address will not be published. Required fields are marked *