ਸ਼੍ਰੀ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਮੌਕੇ ਨੂਰਮਹਿਲ ਵਿਖੇ ਵਿਸ਼ਾਲ ਨਗਰ ਕੀਰਤਨ 23 ਫਰਵਰੀ ਨੂੰ

ਨੂਰਮਹਿਲ (ਅਨਮੋਲ ਸਿੰਘ ਚਾਹਲ) ਸ਼੍ਰੀ ਗੁਰੂ ਰਵਿਦਾਸ ਨਗਰ ਕੀਰਤਨ ਪ੍ਰਬੰਧਕ ਕਮੇਟੀ (ਰਜਿ) ਨੂਰਮਹਿਲ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647 ਵਾਂ ਪ੍ਰਕਾਸ਼ ਉਤਸਵ ਹਰ ਸਾਲ ਦੀ ਤਰਾਂ੍ਹ ਸ਼ਹਿਰ ਵਾਸੀ,ਇਲਾਕਾ ਵਾਸੀ ਤੇ ਐਨਆਰਆਈ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ । ਸ਼੍ਰੀ ਗੁਰੂ ਰਵਿਦਾਸ ਨਗਰ ਕੀਰਤਨ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਇਸ ਸਬੰਧੀ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ। 23 ਫਰਵਰੀ ਨੂੰ ਦੁਪਿਹਰ 1 ਵਜੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਮੁਹੱਲਾ ਖਟੀਕਾਂ ਤੋਂ ਆਰੰਭ ਹੋ ਕੇ ਜਲੰਧਰੀ ਗੇਟ,ਲੰਬਾ ਬਜਾਰ,ਸਬਜੀ ਮੰਡੀ,ਪੁਰਾਣਾ ਬੱਸ ਅੱਡਾ,ਮੰਡੀ ਰੋਡ,ਰਵਿਦਾਸ ਪੁਰਾ ਹੁੰਦੇ ਹੋਏ ਸ਼੍ਰੀ ਗੁਰੂ ਰਵਿਦਾਸ ਚੌਂਕ ਵਿਖੇ ਸਮਾਪਤ ਹੋਵੇਗਾ । 24 ਫਰਵਰੀ ਨੂੰ ਸ਼ਹਿਰ ਦੇ ਵੱਖ ਵੱਖ ਮੁਹੱਲਿਆਂ ਵਿਚ ਸ਼੍ਰੀ ਗੁਰੂ ਰਵਿਦਾਸ ਜੀ ਗੁਰਦੁਆਰਿਆਂ ਵਿੱਚ ਪ੍ਰਕਾਸ਼ ਉਤਸਵ ਮਨਾਇਆ ਜਾਵੇਗਾ । 25 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਚੌਂਕ ਨੂਰਮਹਿਲ ਵਿਖੇ ਦੁਪਿਹਰ 2 ਵਜੇ ਧਾਰਮਿਕ ਸਟੇਜ ਦੌਰਾਨ ਵਿਸ਼ਵ ਪ੍ਰਸਿਧ ਗਾਇਕ ਕੇ.ਐਸ.ਮੱਖਣ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਣਗਾਨ ਕਰਨਗੇ ।ਪ੍ਰਬੰਧਕ ਕਮੇਟੀ ਵਲੋਂ ਸਮੂਹ ਇਲਾਕਾ ਵਾਸੀਆਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਪਹੁੰਚ ਕੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਰੌਣਕ ਨੂੰ ਵਧਾਉਣ ਦੀ ਅਪੀਲ ਹੈ ।
