August 6, 2025
#Punjab

ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦਾ ਨਤੀਜਾ ਸ਼ਾਨਦਾਰ ਰਿਹਾ।

ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਦੀ ਜਾਣਕਾਰੀ ਦਿੰਦੇ ਸਕੂਲ ਐਮ.ਡੀ. ਸੁਖਦੀਪ ਸਿੰਘ, ਪਿ੍ਰੰਸੀਪਲ ਬਲਜਿੰਦਰ ਕੁਮਾਰ ਅਤੇ ਵਾਈਸ ਪਿ੍ਰੰਸੀਪਲ ਸੰਦੀਪ ਕੌਰ ਨੇ ਦੱਸਿਆ ਕਿ ਸਾਰੇ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ ’ਚ ਪਾਸ ਹੋਏ ਹਨ। ਸਕੂਲ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ 600 ਚੋਂ 592 ਅੰਕ ਲੈ ਕੇ 98.67 ਫੀਸਦੀ ਨਾਲ ਸਕੂਲ ’ਚੋਂ ਪਹਿਲਾ ਅਤੇ ਰਾਜ ਭਰ ’ਚੋਂ 8ਵਾਂ ਰੈਂਕ ਹਾਸਲ ਕਰਕੇ ਮੈਰਿਟ ਸੂਚੀ ’ਚ ਆਪਣੀ ਜਗਾ ਬਣਾਈ ਹੈ। ਸਕੂਲ ਦੀ ਵਿਦਿਆਰਥਣ ਸਿਮਰਤ ਕੌਰ ਨੇ 586 ਅੰਕ ਲੈ ਕੇ 97.67 ਫੀਸਦੀ ਨਾਲ ਸਕੂਲ ’ਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ। ਸਕੂਲ ਦੀ ਹਰਜੋਤ ਕੌਰ , ਪ੍ਰਭਜੋਤ ਦਿਦਰਾ ,ਅਰਮਾਨ ਰਣਦੇਵ ਅਤੇ ਸੁਖਮਨ ਸਿੰਘ ਨੇ 583 ਅੰਕ ਲੈ ਕੇ 97.16 ਫੀਸਦੀ ਨਾਲ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਡੀ.ਐਮ.ਸਪੋਰਟਸ ਇਕਬਾਲ ਸਿੰਘ ਰੰਧਾਵਾ ਨੇ ਕਿਹਾ ਕਿ ਸਕੂਲ ਦੇ ਖਿਡਾਰੀ ਜਿਥੇ ਖੇਡਾਂ ’ਚ ਜੋਹਰ ਦਿਖਾ ਰਹੇ ਹਨ ਉਥੇ ਹੁਣ ਸਿੱਖਿਆ ਦੇ ਖੇਤਰ ’ਚ ਅੱਗੇ ਆ ਰਹੇ ਹਨ ਜਿਸ ਦੀ ਉਦਾਹਰਣ ਪ੍ਰਭਜੋਤ ਦਿਦਰਾ ,ਅਰਮਾਨ ਰਣਦੇਵ ਅਤੇ ਸੁਖਮਨ ਸਿੰਘ ਹਨ। ਹਨ। ਇਸ ਮੌਕੇ ਉਨਾਂ ਸਮੂਹ ਸਕੂਲ ਵਿਦਿਆਰਥੀਆਂ ਮਾਪਿਆਂ ਅਤੇ ਸਟਾਫ਼ ਨੂੰ ਵਧਾਈ ਦਿੰਦੇ ਹੋਏ ਕਿਹਾ ਇਸ ਨਤੀਜੇ ਦਾ ਸਿਹਰਾ ਵਿਦਿਆਰਥੀਆਂ ਦੀ ਲਗਨ, ਮਾਪਿਆਂ ਦਾ ਸਾਥ ਅਤੇ ਮਿਹਨਤੀ ਸਟਾਫ਼ ਦੀ ਬਦੋਲਤ ਹੈ।

Leave a comment

Your email address will not be published. Required fields are marked *