ਸ਼੍ਰੀ ਦੁਰਗਾ ਮਾਤਾ ਮੰਦਿਰ ਵਿਖੇ ਮੰਦਿਰ ਕਮੇਟੀ ਵੱਲੋਂ 11ਵੇਂ ਮੂਰਤੀ ਸਥਾਪਨਾ ਦਿਵਸ ਮੌਕੇ ਸ਼੍ਰੀਮਦ ਦੇਵੀ ਭਗਵਦ ਮਹਾਪੁਰਾਣ ਕਥਾ ਦਾ ਆਯੋਜਨ 30 ਜਨਵਰੀ ਤੋਂ 7 ਫਰਵਰੀ ਤੱਕ

ਭਵਾਨੀਗੜ੍ਹ, 24 ਜਨਵਰੀ ( ਵਿਜੈ ਗਰਗ ) ਸਥਾਨਕ ਸ਼ਹਿਰ ਦੇ ਦਸ਼ਮੇਸ਼ ਨਗਰ ਵਿਖੇ ਸਥਿਤ ਸ਼੍ਰੀ ਦੁਰਗਾ ਮਾਤਾ ਮੰਦਿਰ ਵਿਖੇ ਮੰਦਿਰ ਕਮੇਟੀ ਵੱਲੋਂ ਮੰਦਿਰ ਕਮੇਟੀ ਦੇ ਪ੍ਰਧਾਨ ਮੁਨੀਸ਼ ਸਿੰਗਲਾ ਦੀ ਅਗਵਾਈ ਹੇਠ 11ਵੇਂ ਮੂਰਤੀ ਸਥਾਪਨਾ ਦਿਵਸ ਮੌਕੇ 30 ਜਨਵਰੀ ਤੋਂ 7 ਫਰਵਰੀ ਤੱਕ ਪਹਿਲੀ ਵਾਰ ਸ਼੍ਰੀਮਦ ਦੇਵੀ ਭਗਵਦ ਮਹਾਪੁਰਾਣ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਿਰ ਕਮੇਟੀ ਦੇ ਪ੍ਰਧਾਨ ਮੁਨੀਸ਼ ਸਿੰਗਲਾ ਤੇ ਮੰਦਿਰ ਦੇ ਸੁਰਪਵਾਇਜਰ ਰੂਪ ਚੰਦ ਗੋਇਲ ਨੇ ਦੱਸਿਆ ਕਿ ਇਸ ਸਮਾਰੋਹ ’ਚ ਪਰਮ ਪੂਜਿਆ ਸ਼੍ਰੀ ਸ਼੍ਰੀ 1008 ਬਾਲਯੋਗਨੀ ਮਹਾਮੰਡਲੇਸ਼ਵਰ ਸੰਤ ਸ਼੍ਰੋਮਣੀ ਸਾਧਵੀ ਸ਼੍ਰੀ ਕਰੁਨਾਗੀਰੀ ਜੀ ਮਹਾਰਾਜ ਵੱਲੋਂ 30 ਜਨਵਰੀ ਤੋਂ 6 ਫਰਵਰੀ ਤੱਕ ਰੋਜਾਨਾ ਸ਼ਾਮ ਦੇ 3ਵਜੇ ਤੋਂ 6 ਵਜੇ ਤੱਕ ਸ਼੍ਰੀਮਦ ਦੇਵੀ ਭਗਵਦ ਮਹਾਪੁਰਾਣ ਜੀ ਦੀ ਕਥਾ ਅਤੇ ਆਪਣੇ ਪ੍ਰਵਚਨਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ। 7 ਫਰਵਰੀ ਨੂੰ 12 ਵਜੇ ਕਥਾ ਦਾ ਭੋਗ ਪਾਉਣ ਉਪਰੰਤ ਭੰਡਾਰਾ ਸ਼ੁਰੂ ਹੋ ਕੇ ਪ੍ਰਭੂ ਇਸ਼ਾਂ ਤੱਕ ਚੱਲੇਗਾ। ਮੰਦਿਰ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਇਸ ਸਮਾਰੋਹ ਦੀ ਸ਼ੁਰੂਆਤ ਮੌਕੇ 30 ਜਨਵਰੀ ਨੂੰ ਮੰਦਿਰ ਕਮੇਟੀ ਵੱਲੋਂ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਸ਼ਹਿਯੋਗ ਨਾਲ ਸ਼ਹਿਰ ’ਚ ਵਿਸ਼ਾਲ ਕਲਸ਼ ਤੇ ਨਿਸ਼ਾਨ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ। ਰੂਪ ਚੰਦ ਗੋਇਲ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰ ਸਮੇਤ ਇਸ ਸਮਾਰੋਹ ’ਚ ਆ ਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰਨ।
