ਸਾਂਝ ਕੇਂਦਰ ਨੂਰਮਹਿਲ ਨੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ

ਨੂਰਮਹਿਲ 31 ਜਨਵਰੀ (ਜਸਵਿੰਦਰ ਸਿੰਘ ਲਾਂਬਾ) ਪੁਲਿਸ ਸਾਂਝ ਕੇਂਦਰ ਨੂਰਮਹਿਲ ਵਿਖੇ ਚੈਰਿਟੀ ਸੈਮੀਨਾਰ ਕਰਵਾਇਆ। ਸੈਮੀਨਾਰ ਵਿਚ ਲੋੜਵੰਦ ਪਰਿਵਾਰਾਂ ਨੂੰ ਘਰ ਦੀ ਜ਼ਰੂਰਤ ਦਾ ਸੁੱਕਾ ਰਾਸ਼ਨ ਤਕਸੀਮ ਕੀਤਾ। ਇਸ ਮੌਕੇ ਸਾਂਝ ਕੇਂਦਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ, ਔਰਤਾਂ ਬੱਚਿਆਂ ਤੇ ਬਜ਼ੁਰਗਾਂ ਦੀ ਸਹਾਇਤਾ ਲਈ ਪੁਲਿਸ ਹੈਲਪ ਲਾਈਨ ਨੰਬਰਾਂ ਦੀ ਵਰਤੋਂ ਬਾਰੇ ਤੇ ਸ਼ਕਤੀ ਐਪ ਸਬੰਧੀ ਥਾਣਾ ਮੁਖੀ ਇੰਸਪੈਕਟਰ ਵਰਿੰਦਰਪਾਲ ਸਿੰਘ ਉੱਪਲ ਨੂਰਮਹਿਲ ਵਲੋਂ ਜਾਣਕਾਰੀ ਦਿੱਤੀ ਗਈ ਤੇ ਸਬ ਡਵੀਜ਼ਨ ਨਕੋਦਰ ਇੰਚਾਰਜ ਏ. ਐਸ. ਆਈ ਰਾਜ ਸਿੰਘ ਵਲੋਂ ਨਸ਼ਿਆ ਦੇ ਮਾੜੇ ਪੑਭਾਵਾਂ ਤੇ ਇਨ੍ਹਾਂ ਤੋਂ ਬਚ ਕੇ ਰਹਿਣ ਸਬੰਧੀ ਜਾਗਰੂਕ ਕੀਤਾ। ਸੈਮੀਨਾਰ ਵਿਚ ਏ. ਐਸ. ਆਈ ਪੑੇਮ ਚੰਦ, ਸਿਪਾਹੀ ਅਕਾਸ਼ਦੀਪ ਸਿੰਘ ਸਿਪਾਹੀ ਕੁਲਦੀਪ ਸਿੰਘ ਆਦਿ ਹਾਜ਼ਰ ਸਨ।
