ਸਾਂਝ ਕੇਂਦਰ ਨੂਰਮਹਿਲ ਵਿਚ ਚੈਰਿਟੀ ਸੈਮੀਨਾਰ ਕੀਤਾ ਗਿਆ

ਨੂਰਮਹਿਲ, 1 ਮਾਰਚ (ਜਸਵਿੰਦਰ ਸਿੰਘ ਲਾਂਬਾ) ਸਾਂਝ ਕੇਂਦਰ ਨੂਰਮਹਿਲ ਵਿਖੇ ਚੈਰਿਟੀ ਸੈਮੀਨਾਰ ਕੀਤਾ ਗਿਆ । ਸੈਮੀਨਾਰ ਵਿੱਚ ਲੋੜਵੰਦ ਪਰਿਵਾਰਾਂ ਨੂੰ ਘਰ ਦੀ ਜ਼ਰੂਰਤ ਸਬੰਧੀ ਸੁੱਕਾ ਰਾਸ਼ਨ ਤਕਸੀਮ ਕੀਤਾ ਗਿਆ। ਇਸ ਮੌਕੇ ਸਾਂਝ ਕੇਦਰ ਵੱਲੋਂ ਦਿੱਤੀ ਜਾਣ ਵਾਲੀਆ ਸੇਵਾਵਾਂ ,ਔਰਤਾਂ, ਬੱਚਿਆ ਅਤੇ ਬਜ਼ੁਰਗਾਂ ਦੀ ਸਹਾਇਤਾ ਲਈ ਪੁਲਿਸ ਹੈਲਪ ਲਾਈਨ ਨੰਬਰ 181, 112 ਅਤੇ 1091 ਦੀ ਵਰਤੋਂ ਬਾਰੇ ਅਤੇ ਸ਼ਕਤੀ ਐਪ ਸਬੰਧੀ ਇੰਸਪੈਕਟਰ ਵਰਿੰਦਰਪਾਲ ਸਿੰਘ ਉੱਪਲ ਮੁੱਖ ਅਫਸਰ ਥਾਣਾ ਨੂਰਮਹਿਲ ਵੱਲੋ ਜਾਣਕਾਰੀ ਦਿੱਤੀ ਗਈ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਨਸ਼ਿਆਂ ਤੋਂ ਬਚ ਕੇ ਰਹਿਣ ਸਬੰਧੀ ਜਾਗਰੂਕ ਕੀਤਾ ਗਿਆ | ਸੈਮੀਨਾਰ ਵਿੱਚ ਏ. ਐਸ. ਆਈ .ਪ੍ਰੇਮ ਚੰਦ, ਏ਼. ਐਸ .ਆਈ ਧਰਮਿੰਦਰ ਸਿੰਘ, ਏ .ਐਸ.ਆਈ ਵਿਜੇ ਕੁਮਾਰ ਹਾਜਰ ਸਨ ।
