ਸਾਦਿਕ ਪੁਰ ਦਾ ਸਲਾਨਾ ਛਿੰਝ ਮੇਲਾ ਸ਼ਾਨੋਸ਼ੌਕਤ ਨਾਲ ਸਮਾਪਤ

ਸ਼ਾਹਕੋਟ(ਰਣਜੀਤ ਬਹਾਦੁਰ) ਪਿੰਡ ਸਾਦਿਕ ਪੁਰ ਵਿਖੇ ਸਲਾਨਾ ਛਿੰਝ ਮੇਲਾ ਸ਼ਾਨੋਸ਼ੌਕਤ ਨਾਲ ਸਮਾਪਤ ਹੋਇਆ। ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਗੁਰਦੀਪ ਸਿੰਘ ਸੰਘੇੜਾ ਤੇ ਟੋਨੀ ਸੰਘੇੜਾ ਸ਼ਾਮਲ ਹੋਏ। ਦੁਪਹਿਰ ਤੋਂ ਬਾਅਦ ਸ਼ੁਰੂ ਹੋਏ ਇਸ ਮੇਲੇ ਵਿੱਚ ਪਹਿਲਾਂ ਬੱਚਿਆਂ ਦੇ ਕਬੱਡੀ ਮੈਚ ਕਰਵਾਏ ਗਏ, ਤੇ 65 ਕਿਲੋ ਤੇ ਹੋਰ ਵੱਡੇ ਨੋਜਵਾਨਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ।ਇਸ ਮੌਕੇ ਮੁੱਖ ਮਹਿਮਾਨ ਅਤੇ ਬਾਲੀਬਾਲ ਦੇ ਅੰਤਰਰਾਸ਼ਟਰੀ ਖਿਡਾਰੀ ਟੋਨੀ ਸੰਘੇੜਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਅੱਜ ਆਪਣੇ ਜੱਦੀ ਪਿੰਡ ਵਿੱਚ ਛਿੰਝ ਤੇ ਖੇਡ ਮੇਲਾ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਜਮਾਤੀ ਸਰਪੰਚ ਮੁਖਤਿਆਰ ਸਿੰਘ ਵੱਲੋਂ ਪਿੰਡ ਵਿੱਚ ਜਿੱਥੇ ਵਿਕਾਸ ਦੇ ਕੰਮ ਕਰਵਾਏ ਗਏ ਹਨ, ਉੱਥੇ ਨੋਜਵਾਨ ਪੀੜੀ ਖੇਡਾਂ ਵੱਲ ਪ੍ਰੇਰਿਤ ਕਰਨ ਛਿੰਝ ਮੇਲਾ ਵੀ ਹਰ ਸਾਲ ਕਰਵਾਇਆ ਜਾਂਦਾ ਹੈ। ਟੋਨੀ ਸੰਘੇੜਾ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੰਦਿਆ ਮਾਪਿਆਂ ਨੂੰ ਵੀ ਪ੍ਰੇਰਿਤ ਕੀਤਾ, ਕਿ ਉਹ ਆਪਣੇ ਬੱਚਿਆਂ ਨੂੰ ਵੱਖ ਖੇਤਰਾਂ ਦੇ ਰੁਝੇਵਿਆਂ ਵਿੱਚ ਬੀਜੀ ਰੱਖਣ,ਤਾ ਜ਼ੋ ਬੱਚਿਆਂ ਦਾ ਧਿਆਨ ਨਸ਼ਿਆਂ ਤੇ ਹੋਰ ਕੁਰੀਤੀਆਂ ਵੱਲ ਜਾਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੇ ਪਿਤਾ ਮਹਿੰਦਰ ਸਿੰਘ ਵੱਲੋਂ ਜੋ ਸਮਾਜ ਸੇਵਾ ਦੇ ਖੇਤਰ ਯੋਗਦਾਨ ਪਾਇਆ ਹੈ, ਅਸੀਂ ਦੇ ਮੁਕਾਬਲਾ ਨਹੀਂ ਕਰ ਸਕਦੇ, ਪਰ ਫਿਰ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣ ਦਾ ਯਤਨ ਕਰਦੇ ਤਾਂ ਜ਼ੋ ਆਪਣੇ ਪਿਤਾ ਵੱਲੋਂ ਸ਼ੁਰੂ ਕੀਤੇ ਸਮਾਜ ਦੇ ਕਾਰਜਾਂ ਨੂੰ ਹੋਰ ਵੀ ਉਤਸ਼ਾਹਿਤ ਕੀਤਾ ਜਾ ਸਕੇ। ਸ਼ਾਮ ਦੇ ਸਮੇਂ ਛਿੰਝ ਮੇਲੇ ਵਿੱਚ ਵੀ ਦਰਜਨਾਂ ਪਹਿਲਵਾਨ ਨੂੰ ਟੋਨੀ ਸੰਘੇੜਾ, ਗੁਰਦੀਪ ਸਿੰਘ ਸੰਘੇੜਾ ਤੇ ਜੋਗਿੰਦਰ ਸਿੰਘ ਪਹਿਲਵਾਨ ਨੇ ਸਨਮਾਨ ਦਿੱਤਾ। ਇਸ ਮੌਕੇ ਸਰਪੰਚ ਮੁਖਤਿਆਰ ਸਿੰਘ ਨੇ ਕਿਹਾ ਕਿ ਅੱਜ ਦਰਜਨਾਂ ਨਾਮਵਰ ਪਹਿਲਵਾਨਾਂ ਨੇ ਆਪਣੀਆਂ ਕੁਸ਼ਤੀਆਂ ਦੇ ਜੌਹਰ ਦਿਖਾਏ ਅਤੇ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ । ਇਸ ਮੌਕੇ ਅਮੇਰਿਕਾ ਤੋਂ ਗੁਰਦੀਪ ਸਿੰਘ ਸੰਘੇੜਾ , ਟੋਨੀ ਸੰਘੇੜਾ, ਜਗਤਾਰ ਸਿੰਘ ਸੰਘੇੜਾ, ਜੋਗਿੰਦਰ ਸਿੰਘ ਪਹਿਲਵਾਨ ਸਾਦਿਕਪੁਰ, ਬਲਬੀਰ ਸਿੰਘ ਨੰਬਰਦਾਰ ਤਲਵੰਡੀ ਸੰਘੇੜਾ, ਆਤਮਾ ਸਿੰਘ ਸਰਪੰਚ ਤਲਵੰਡੀ ਸੰਘੇੜਾ, ਸਰਪੰਚ ਮੁਖਤਿਆਰ ਸਿੰਘ, ਸਾਬਕਾ ਸਰਪੰਚ ਹਰਬੰਸ ਲਾਲ, ਬੀਬੀ ਗੁਰਬਖਸ਼ ਕੌਰ ਸਾਦਿਕ ਪੁਰ ,ਪ੍ਰੀਤਮ ਸਿੰਘ ਪੀਤੂ ਸਾਦਿਕ ਪੁਰ,, ਪਿਆਰਾ ਸਿੰਘ ਸੰਘੇੜਾ , ਬਲਵਿੰਦਰ ਸਿੰਘ ਸੰਘੇੜਾ, ਸੁਰਿੰਦਰ ਸਿੰਘ ਨੰਬਰਦਾਰ, ਮਨਿੰਦਰ ਮੌਜੀ, ਤੋਂ ਇਲਾਵਾ ਪਿੰਡ ਦੀਆਂ ਹੋਰ ਵੀ ਦਰਜਨਾਂ ਸਖਸ਼ੀਅਤਾਂ ਹਾਜ਼ਰ ਸਨ।
