September 27, 2025
#National

ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਪਿੰਡ ਰਾਮੇਵਾਲ ਵਿਖੇ ਮੀਟਿੰਗ ਨੂੰ ਕੀਤਾ ਸੰਬੋਧਨ

ਨੂਰਮਹਿਲ (ਤੀਰਥ ਚੀਮਾ)ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਨੇ ਆਪਣੀ ਚੋਣ ਪ੍ਰਕਿਰਿਆ ਵਿੱਚ ਤੇਜ਼ੀ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਬਲਾਕ ਨੂਰਮਹਿਲ ਦੇ ਪਿੰਡਾਂ ਦਾ ਦੌਰਾ ਕੀਤਾ। ਇਸੇ ਲੜੀ ਤਹਿਤ ਅੱਜ ਚੰਨੀ ਨੇ ਪਿੰਡ ਰਾਮੇਵਾਲ ਦੇ ਨੰਬਰਦਾਰ ਅਤੇ ਸਰਪੰਚ ਰਹੇ ਜਗਦੀਸ਼ ਸਿੰਘ ਦੀ ਪ੍ਰਧਾਨਗੀ ਹੇਠ ਉਹਨਾਂ ਦੇ ਗ੍ਰਹਿ ਸਥਾਨ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕੀਤਾ। ਵਰਕਰਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ। ਇਸ ਸਮੇਂ ਚੰਨੀ ਦੇ ਨਾਲ ਡਾ: ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ ਕਾਂਗਰਸ, ਹਰਪ੍ਰੀਤ ਸਿੰਘ ਉੱਪਲ ਜਗੀਰ, ਅਵਤਾਰ ਸਿੰਘ ਸ਼ਮਸ਼ਾਬਾਦ, ਚਰਨ ਸਿੰਘ ਰਾਜੋਵਾਲ, ਹਰਪ੍ਰੀਤ ਸਿੰਘ ਉਰਫ਼ ਹੈਪੀ ਸੰਧੂ, ਗੁਰਦੀਪ ਸਿੰਘ ਥੰਮਣਵਾਲ, ਗੁਰਮੁਖ ਸਿੰਘ ਜੱਸਲ, ਅਵਤਾਰ ਸਿੰਘ ਡੱਲਾ, ਅਮਨਦੀਪ ਸਿੰਘ ਫਰਵਾਲਾ, ਡਾ. ਪ੍ਰਿਤਪਾਲ ਸਿੰਘ ਜਨਤਾ ਨਗਰ, ਸਾਬਕਾ ਸਰਪੰਚ ਹਰੀਸ਼ ਕੋਟ ਬਾਦਲ ਖਾਂ, ਸੁਭਾਸ਼ ਰਾਏ ਕੋਟ ਬਾਦਲ ਖਾਂ, ਰਿੰਕੂ ਭਾਟੀਆ ਕੋਟ ਬਾਦਲ ਖਾਂ, ਬਲਕਾਰ ਸਿੰਘ ਰਾਮੇਵਾਲ, ਲੱਖਨੀ ਰਾਮੇਵਾਲ ਆਦਿ ਹਾਜ਼ਰ ਸਨ।

Leave a comment

Your email address will not be published. Required fields are marked *