August 6, 2025
#Punjab

ਸਾਰੇ ਹੀ ਧਰਮਾਂ ਦਾ ਸਤਿਕਾਰ ਕਰੋ ਰਾਸ਼ਟਰੀ ਸਨਾਤਨ ਧਰਮ ਮੰਚ ਪ੍ਰਭਾਵੀ ਜ਼ਿਲ੍ਹਾ ਹੁਸ਼ਿਆਰਪੁਰ ਸੰਜੀਵ ਰਾਣਾ

ਗੜਸ਼ੰਕਰ (ਸੰਜੀਵ ਰਾਣਾ) ਸਾਰੀ ਸੰਗਤ ਨੂੰ ਨਮਸਕਾਰ ਜੀ ਰਾਮ ਰਾਮ ਜੀ ਮੈਂ (ਸੰਜੀਵ ਰਾਣਾ) (ਰਾਸ਼ਟਰੀ ਸਨਾਤਨ ਧਰਮ ਮੰਚ ਪ੍ਰਭਾਵੀ) ਜ਼ਿਲ੍ਹਾ ਹੁਸ਼ਿਆਰਪੁਰ ਸਾਰੀ ਹੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੈਂ ਸਾਰੇ ਹੀ ਧਰਮਾਂ ਦਾ ਤਹਿ ਦਿਲੋਂ ਸਤਿਕਾਰ ਕਰਦਾ ਹਾਂ ਕਿਸੇ ਵੀ ਦੇਵੀ ਦੇਵਤੇ ਦੀ ਜਾਂ ਕਿਸੇ ਗੁਰੂਆਂ ਪੀਰਾਂ ਦੀ ਤਸਵੀਰ ਅਖਬਾਰ ਜਾਂ ਪੋਸਟਰ ਤੇ ਲਗਾਣੀ ਗਲਤ ਹੈ ਇਸ ਤਰ੍ਹਾਂ ਕਿਸੇ ਵੀ ਧਰਮ ਦਾ ਅਨਾਦਰ ਹੁੰਦਾ ਹੈ ਇਹ ਅਖਬਾਰ ਜਾਂ ਪੋਸਟਰ ਜਿਨਾਂ ਤੇ ਦੇਵੀ ਦੇਵਤੇ ਜਾਂ ਗੁਰੂਆਂ ਪੀਰਾਂ ਦੀ ਤਸਵੀਰਾਂ ਛੱਪੀਆਂ ਹੋਈਆਂ ਹੁੰਦੀਆਂ ਹਨ ਉਹ ਗੰਦਗੀ ਦੇ ਢੇਰਾਂ ਉੱਤੇ ਜਾਂ ਗਲੀਆਂ ਨਾਲੀਆਂ ਵਿੱਚ ਰੁਲਦੀਆਂ ਫਿਰਦੀਆਂ ਹਨ ਇਹ ਸਾਰਾ ਸਰ ਗਲਤ ਗੱਲ ਹੈ ਜਿਹੜੇ ਵੀ ਦੋਸ਼ੀ ਗਲਤ ਸਾਬਤ ਹੋਏ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਖਾਸ ਕਰਕੇ ਮੇਰੇ ਗਾਇਕ ਵੀਰ ਜਿਹੜੇ ਧਾਰਮਿਕ ਪ੍ਰੋਗਰਾਮ ਜਗਰਾਤੇ ਕਰਦੇ ਨੇ ਉਹਨਾਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਕਿਸੇ ਵੀ ਦੇਵੀ ਦੇਵਤੇ ਦੀ ਜਾਂ ਗੁਰੂਆਂ ਪੀਰਾਂ ਦਾ ਰੂਪ ਬਣਾ ਕੇ ਝਾਕੀ ਕੱਢਦੇ ਹਨ ਗਲਤ ਗਾਣੇ ਲਗਾ ਕੇ ਡਾਂਸ ਕਰਦੇ ਹਨ ਇਸ ਤਰ੍ਹਾਂ ਵੀ ਕਿਸੇ ਵੀ ਧਰਮ ਨੂੰ ਬਹੁਤ ਹੀ ਠੇਸ ਪਹੁੰਚਦੀ ਹੈ ਇਹਨਾਂ ਦਾ ਵੀ ਜੇ ਕੋਈ ਦੋਸ਼ੀ ਗਲਤ ਸਾਬਿਤ ਹੋਇਆ ਉਹਨਾਂ ਉੱਪਰ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸੋ ਸਾਰਿਆਂ ਹੀ ਧਰਮਾਂ ਦਾ ਸਤਿਕਾਰ ਕਰੋ ਕਿਸੇ ਵੀ ਦੇਵੀ ਦੇਵਤੇ ਜਾਂ ਕਿਸੇ ਵੀ ਗੁਰੂਆਂ ਪੀਰਾਂ ਦਾ ਅਨਾਦਰ ਨਾ ਕਰੋ ਤੁਹਾਡਾ ਬਹੁਤ ਬਹੁਤ ਹੀ ਧੰਨਵਾਦੀ

Leave a comment

Your email address will not be published. Required fields are marked *