August 6, 2025
#Punjab

ਸਿੱਧਮ ਤਾਲ ਵਿਖੇ ਸਾਲਾਨਾ ਛਿੰਝ ਮੇਲਾ 26 ਨੂੰ : ਡਾ. ਸਿੱਧਮ – ਤਰਸੇਮ ਸਿੰਘ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਹਰ ਸਾਲ ਦੀ ਤਰਾਂ ਇਸ ਸਾਲ ਵੀ ਸਖੀ ਸਰਵਰ ਪੀਰ ਲੱਖ ਦਾਤਾ ਜੀ ਦੇ ਸਾਲਾਨਾ ਊਰਸ ਤੇ ਵਿਸ਼ਾਲ ਛਿੰਝ ਮੇਲਾ ਪਿੰਡ ਜਾਗੋ ਸੰਘਾ-ਸਿੱਧਮ ਮੁਤੱਸਦੀ (ਤਾਲ ਵਾਲ਼ੇ) ਨੇੜੇ ਨੂਰਮਹਿਲ ਵਿਖੇ ਸਮੂਹ ਨਗਰ ਨਿਵਾਸੀ ਤੇ ਐਨ. ਆਰ.ਆਈ. ਦੇ ਸਹਿਯੋਗ ਨਾਲ ਸਵਰਗਵਾਸੀ ਭਾਈ ਦਰਸ਼ਨ ਸਿੰਘ ਸੰਸੋਏ-ਬੀਬੀ ਕ੍ਰਿਸ਼ਨਾ ਕੌਰ ਜੀ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ ਮਿਤੀ 26 ਜੂਨ ( ਬੁੱਧਵਾਰ ) ਨੂੰ ਆਥਾਹ ਸਰਧਾ ਭਾਵਨਾਂ ਨਾਲ ਕਰਵਾਇਆ ਜਾ ਰਿਹਾ ਹੈ । ਮੇਲੇ ਸੰਬੰਧੀ ਜਾਣਕਾਰੀ ਦਿੰਦਿਆਂ ਸਰਦਾਰ ਤਰਸੇਮ ਸਿੰਘ ਸਸੋਏ ਤੇ ਸਿੱਧਮ ਦਵਾਖਾਨਾ ਤੇ ਆਸਟਰੋ ਰਿਸਰਚ ਸੈਂਟਰ ਦੇ ਸੰਚਾਲਕ ਡਾ. ਵਿਜੇ ਕੁਮਾਰ ਸਿੱਧਮ ਨੇ ਦਿੰਦਿਆਂ ਦੱੱਸਿਆ ਕਿ ਸਵੇਰੇ ਪਵਿੱਤਰ ਅਸਥਾਨ ਤੇ ਚਾਦਰਾਂ ਤੇ ਝੰਡੇ ( ਨਿਸ਼ਾਨ ਸਾਹਿਬ) ਝੜਾਉਣ ਤੋਂ ਬਾਅਦ ਮਿਸ ਆਲੀਆ ਤੇ ਗੁਰਦਿੱਤਾ ਨਕਾਲ ਪਾਰਟੀ ਆਪਣਾ ਰੰਗ ਬੰਨਣਗੇ। ਛਿੰਝ ਮੇਲੇ ਦੇ ਪਿੜ ਵਿੱਚ ਪਹਿਲੇ ਪਟਕੇ ਦੀ ਕੁਸ਼ਤੀ ਜੱਸਾ ਪੱਟੀ-ਨਵਨੀਤ ਦਿੱਲੀ (81000 ਵਲੋਂ ਤਰਲੋਚਨ ਸਿੰਘ), ਦੂਸਰੇ ਪਟਕੇ ਦੀ ਕੁਸ਼ਤੀ ਹਰਮਨ ਆਲਮਗੀਰ – ਛੋਟਾ ਜੱਸਾ ( 51000 ਵੱਲੋਂ ਸਰਦਾਰ ਪ੍ਰੀਤਮ ਸਿੰਘ ਸਾਬਕਾ ਸਰਪੰਚ ਜਾਗੋ ਸੰਘਾ), ਤੀਸਰੇ ਪਟਕੇ ਦੀ ਕੁਸ਼ਤੀ ਜੱਸਾ ਆਲਮਗੀਰ – ਚੁੰਮਾ ਸ਼ਾਹਕੋਟ ( 31000 ਵੱਲੋਂ ਸਰਦਾਰ ਜਸਵੰਤ ਸਿੰਘ), ਚੋਥੀ ਪਟਕੇ ਦੀ ਕੁਸ਼ਤੀ ਜਗਰੂਪ ਸ਼ੰਕਰ-ਅੰਕੁਸ਼ ਹਰਿਆਣਾ (31000 ਵੱਲੋਂ ਸਰਦਾਰ ਗੁਰਮੇਜ਼ ਸਿੰਘ ਗੇਜਾ ਕਬੱਡੀ ਖਿਡਾਰੀ) ਵਿਚਕਾਰ ਹੋਣਗੇ। ਇਸ ਤੋਂ ਇਲਾਵਾ ਹੋਰ ਵੀ ਕੁਸਤੀ ਮੁਕਾਬਲੇ ਕਰਵਾਏ ਜਾਣਗੇ। ਡਾ. ਸਿੱਧਮ ਨੇ ਅੱਗੇ ਦੱਸਿਆ ਕਿ ਬਾਬਾ ਜੀ ਦਾ ਲੰਗਰ ਅਟੁੱਟ ਵਰਤੇਗਾ। ਸਿਰਫ਼ ਬੁਲਾਏ ਗਏ ਪਹਿਲਵਾਨ ਹੀ ਕੁਸਤੀ ਮੁਕਾਬਲਿਆਂ ਵਿੱਚ ਖੇਡਣਗੇ। ਇਸ ਮੌਕੇ ਸੰਤ ਮਹਾਂਪੁਰਸ਼ ਤੇ ਉੱਚ ਕੋਟੀ ਸ਼ਖ਼ਸੀਅਤਾਂ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀਆਂ ਭਰਨਗੀਆਂ।

Leave a comment

Your email address will not be published. Required fields are marked *