ਸੀਤਲਾ ਮਾਤਾ ਮੰਦਰ ਸਹਿਣਾ ਵਿਖੇ ਮੂਰਤੀ ਸਥਾਪਨਾ ਸਮੇਂ ਭੰਡਾਰਾ ਕੀਤਾ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਸਥਾਨਕ ਕਸਬਾ ਸਹਿਣਾ ਦੇ ਗੀਤਾਂ ਭਵਨ ਮੰਦਰ ਵਿਖੇ ਸ਼ੀਤਲਾ ਮਾਤਾ ਦੇ ਨਵੇਂ ਉਸਾਰੇ ਗਏ ਮੰਦਰ ਵਿੱਚ ਅੱਜ ਹਵਨ ਕਰਨ ਉਪਰੰਤ ਮੂਰਤੀ ਸਥਾਪਨਾ ਕੀਤੀ ਗਈ, ਇਸ ਮੌਕੇ ਮੂਰਤੀ ਸਥਾਪਨਾ ਕਰਨ ਲਈ ਅੰਮਿਤ ਸ਼ਰਮਾ ਮੁੱਖ ਪੁਜਾਰੀ, ਅਚਾਰੀਆ ਸੁਰੇਸ਼ ਕੁਮਾਰ,ਸੰਜੇ ਸ਼ਰਮਾ, ਮਨੋਜ਼ ਸ਼ਰਮਾ, ਰਾਮ ਅਪਾਲ ਸ਼ਰਮਾ ਆਦਿ ਨੇ ਮੰਦਰ ਮਾਤਾ ਨੈਣਾ ਦੇਵੀ ਹਿਮਾਚਲ ਪ੍ਰਦੇਸ਼ ਤੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਹਵਨ ਕੀਤਾ ਅਤੇ ਮੂਰਤੀ ਸਥਾਪਨਾ ਕੀਤੀ, ਇਸ ਮੌਕੇ ਸੰਜੀਵ ਕੁਮਾਰ ਸੁਦਿਉੜਾ, ਨਰਿੰਦਰ ਕੁਮਾਰ ਸੁਦਿਉੜਾ, ਅਜ਼ੇ ਕੁਮਾਰ ਸੁਦਿਉੜਾ ਆਦਿ ਨੇ ਦੱਸਿਆ ਕਿ ਸ਼ੀਤਲਾ ਮਾਤਾ ਦਾ ਕਸਬੇ ਵਿੱਚ ਵਧੀਆ ਮੰਦਰ ਸ਼ਰਧਾਲੂਆਂ ਦੀ ਲੋੜ ਸੀ, ਮਹਾਂ ਮਾਈ ਦੀ ਅਪਾਰ ਕਿਰਪਾ ਸਦਕਾ ਮੰਦਰ ਦੀ ਉਸਾਰੀ ਹੋਈ ਹੈ ਅਤੇ ਮੂਰਤੀ ਸਥਾਪਨਾ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਸਾਡਾ ਪਰਿਵਾਰ ਹਮੇਸ਼ਾ ਹੀ ਸ਼ਰਧਾ ਭਾਵਨਾ ਨਾਲ ਸੇਵਾ ਵਿੱਚ ਜੁਟਿਆ ਰਹੇਗਾ ਇਸ ਮੌਕੇ ਕੰਨਿਆ ਅਮਰਜੀਤ ਕੌਰ ਵਿਧਾਤਾ,ਪੰਡਤ ਨੰਦ ਕਿਸ਼ੋਰ ਮਹੰਤ ਦਰਸ਼ਨ ਦਾਸ, ਗੁਰਵਿੰਦਰ ਸਿੰਘ ਨਾਮਧਾਰੀ, ਸੁਖਵਿੰਦਰ ਸਿੰਘ ਧਾਲੀਵਾਲ ਪੰਚਾਇਤ ਮੈਂਬਰ, ਸ਼ਿਵਜੀ ਰਾਮ ਗਰਗ, ਕੈਲਾਸ਼ ਮਿੱਤਰ, ਪਵਨ ਕੁਮਾਰ ਗਰੋਵਰ, ਬਬਲੀ ਸ਼ਹਿਣਾ ਜਰਨੈਲ ਸਿੰਘ ਖਾਲਸਾ, ਕੁਲਵੰਤ ਸਿੰਘ ਮੋਹਣੀ, ਪ੍ਰਿੰਸ ਲੁਧਿਆਣਾ, ਮਹਿੰਦਰ ਸਿੰਘ ਰਾਮਪੁਰਾ ਫੂਲ, ਦਰਸ਼ਨ ਸਿੰਘ ਲੋਂਗੋਵਾਲ,ਲਾਡੀ ਤਪਾ ਮੰਡੀ,ਦੇਵ ਸਿੰਘ ਖਟੜਾ,ਪ੍ਰਿ ਸਤਪਾਲ ਸ਼ਰਮਾ ਆਦਿ ਹਾਜ਼ਰ ਸਨ ਇਸ ਸਮੇਂ ਪੂਰੀਆਂ ਛੋਲਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ
