August 7, 2025
#Sports

ਸੀਨੀਅਰ ਟੀਮ ਵਾਂਗ ਰਿਹਾ ‘ਯੂਥ ਬ੍ਰਿਗੇਡ’ ਦਾ ਪ੍ਰਦਰਸ਼ਨ, AUS ਤੋਂ ਲਗਾਤਾਰ ਤੀਸਰਾ ICC ਫਾਈਨਲ ਹਾਰਿਆ IND

ਪਿਛਲੇ ਸਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਅਤੇ ਘਰੇਲੂ ਧਰਤੀ ‘ਤੇ ਵਨਡੇ ਵਿਸ਼ਵ ਕੱਪ ਫਾਈਨਲ ‘ਚ ਆਸਟ੍ਰੇਲੀਆ ਹੱਥੋਂ ਹਾਰਨ ਤੋਂ ਬਾਅਦ ਹੁਣ ਅੰਡਰ-19 ਵਿਸ਼ਵ ਕੱਪ ਦੇ ਖਿਤਾਬੀ ਮੁਕਾਬਲੇ ‘ਚ ਯੁਵਾ ਬ੍ਰਿਗੇਡ ਕੰਗਾਰੂਆਂ ਖਿਲਾਫ ਜਿੱਤ ਦਰਜ ਨਹੀਂ ਕਰਵਾ ਸਕੀ। ਇਸ ਤਰ੍ਹਾਂ ਭਾਰਤ ਨੂੰ ਲਗਾਤਾਰ ਤਿੰਨ ਵਾਰ ਆਈਸੀਸੀ ਫਾਈਨਲ ਵਿਚ ਆਸਟ੍ਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਦੇ ਬੇਨੋਨੀ ‘ਚ ਖੇਡੇ ਗਏ ਫਾਈਨਲ ਮੈਚ ‘ਚ ਭਾਰਤੀ ਅੰਡਰ-19 ਟੀਮ ਨੂੰ 79 ਦੌੜਾਂ ਨਾਲ ਹਰਾ ਕੇ ਚੌਥੀ ਵਾਰ ਟੂਰਨਾਮੈਂਟ ਦੀ ਟਰਾਫੀ ‘ਤੇ ਕਬਜ਼ਾ ਕੀਤਾ ਅਤੇ ਉਦੈ ਸਹਾਰਨ ਦੀ ਅਗਵਾਈ ਵਾਲੀ ਟੀਮ ਖਿਤਾਬ ਦਾ ਬਚਾਅ ਕਰਨ ‘ਚ ਅਸਫਲ ਰਹੀ। ਆਸਟ੍ਰੇਲੀਆ ਨੇ ਹਰਜਸ ਸਿੰਘ (55) ਦੇ ਅਰਧ ਸੈਂਕੜੇ ਨਾਲ 50 ਓਵਰਾਂ ਵਿਚ ਸੱਤ ਵਿਕਟਾਂ ’ਤੇ 253 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ।

Leave a comment

Your email address will not be published. Required fields are marked *