ਸੀ੍ ਨਵ ਦੁਰਗਾ ਮੰਦਿਰ ਮੇਨ ਬਜਾਰ ਮਲਸੀਆ ਵਿਖੇ ਪਾ੍ਣ ਪ੍ਤਿਸ਼ਠਾ ਦੇ ਸ਼ੁਭ ਮੌਕੇ ਤੇ ਸਮਾਗਮ ਕਰਵਾਇਆ ਗਿਆ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਮਲਸੀਆ ਮੇਨ ਬਜਾਰ ਸੀ੍ ਨਵ ਦੁਰਗਾ ਮੰਦਿਰ ਭਗਵਾਨ ਸ੍ਰੀ ਰਾਮ ਲਲਾ ਜੀ ਦੀ ਜਨਮ ਭੂਮੀ ਮੰਦਿਰ ਅਯੁੱਧਿਆ ਵਿੱਚ ਪਾ੍ਣ ਪ੍ਤਿਸ਼ਠਾ ਦੇ ਸ਼ੁਭ ਮੌਕੇ ਤੇ ਸਮਾਗਮ ਕਰਵਾਇਆ ਗਿਆ।ਜਿਸ ਦੌਰਾਨ ਮੰਦਿਰ ਕਮੇਟੀ ਵੱਲੋਂ ਪੰਡਿਤ ਸ਼ਾਮ ਸੁੰਦਰ ਸ਼ਾਸਤਰੀ ਨੇ ਵਿਧੀ ਪੂਰਵਕ ਪੂਜਾ ਕੀਤੀ, ਉਪਰੰਤ ਇਸਦੇ ਮਦਿੰਰ ਦੀ ਇਸਤਰੀ ਸਭਾ ਅਤੇ ਨਗਰ ਦੀਆਂ ਔਰਤਾਂ ਨੇ ਮਿਲਕੇ ਭਗਵਾਨ ਸ੍ਰੀ ਰਾਮ ਚੰਦ੍ਰ ਜੀ ਦੇ ਭਜਨਾ ਦਾ ਗੁਣਗਾਨ ਕੀਤਾ।500 ਦੇਸੀ ਘਿਓ ਦੇ ਦੀਵੇ ਬਾਲ ਕੇ ਭਗਵਾਨ ਸ੍ਰੀ ਰਾਮ ਜੀ ਦੀ ਆਰਤੀ ਕੀਤੀ ਗਈ ਅਤੇ ਪ੍ਰਸ਼ਾਦ ਵੰਡਿਆ ਗਿਆ। ਅਤੇ ਮੰਦਿਰ ਵਿਖੇ ਸ਼ਰਧਾਲੁਆਂ ਵਲੋਂ ਸਵੇਰੇ ਵੇਲੇ ਦੁੱਧ ਅਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਅਤੇ ਦੁਪਹਿਰ ਵੇਲੇ ਤੋਂ ਰਾਤ ਤੱਕ ਖੀਰ ਅਤੇ ਅਲੱਗ -ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਬਣਾਈਆ ਗਈਆ ਪ੍ਰਭੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਅਤੇ ਬਜ਼ਾਰ ਵਿੱਚ ਸਮੂਹ ਮਾਰਕੀਟ ਦੇ ਦੁਕਾਨਦਾਰਾਂ ਨੇ ਭੰਗੜਾ ਪਾਕੇ ਖੁਸ਼ੀ ਮਨਾਈ ਅਤੇ ਔਰਤਾਂ ਵਲੋਂ ਵੀ ਗਿੱਧਾ ਭੰਗੜਾ ਪਾਕੇ ਖੁਸ਼ੀ ਮਨਾਈ ਗਈ ਅਤੇ ਸੀ੍ ਰਾਮ ਚੰਦਰ ਜੀ ਦੇ ਭਜਨ ਗਾ ਕੇ ਗੁਣਗਾਨ ਕੀਤਾ ਗਿਆ। ਅਤੇ ਨਗਰ ਵਿੱਚ ਦੁਕਾਨਦਾਰਾਂ ਵੱਲੋਂ ਹੋਰ ਤਰ੍ਹਾਂ – ਤਰ੍ਹਾਂ ਦੇ ਲੰਗਰ ਲਗਾਏ ਗਏ। ਅਤੇ ਸ਼ਿਵ ਸ਼ਕਤੀ ਮੰਦਿਰ ਦੇ ਪੁਜਾਰੀ ਕਪਿਲ ਸ਼ਰਮਾ ਸ਼ਾਸਤਰੀ ਨੇ ਸੰਗਤਾਂ ਦੇ ਦੇਖਣ ਵਾਸਤੇ ਵੱਡੀ ਐਲ.ਈ.ਡੀ ਲਗਾਈ ਗਈ ਦੁੱਧ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ। ਅਤੇ ਸਮੂਹ ਨਗਰ ਨਿਵਾਸੀਆਂ ਵਿੱਚ ਉਤਸ਼ਾਹ ਦੇਖਣ ਯੋਗ ਸੀ। ਅਤੇ ਇਲਾਕੇ ਦੇ ਤਮਾਮ ਅਹੁਦੇਦਾਰਾਂ ਨੇ ਵੀ ਹਾਜ਼ਰੀ ਲਵਾਈ।
