ਸੁਖਚੈਨ ਸਿੰਘ ਬੱਧਨ ਗੌਰਮਿੰਟ ਟੀਚਰ ਯੂਨੀਅਨ ਜਿਲਾ ਕਪੂਰਥਲਾ ਦੇ ਦੂਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ

ਸੁਲਤਾਨਪੁਰ ਲੋਧੀ (ਮਲਕੀਤ ਕੌਰ) ਪੰਜਾਬ ਦੀ ਸਿਰਮੌਰ ਅਧਿਆਪਕ ਜੱਥੇਬੰਦੀ ਗੌਰਮਿੰਟ ਟੀਚਰ ਯੂਨੀਅਨ ਦੀ 17 ਵੀਂ ਜਨਰਲ ਕੌਂਸਲ ਜਿਲਾ ਕਪਰੂਥਲਾ ਦੀ ਚੋਣ ਰਿਟਰਨਿੰਗ ਅਫ਼ਸਰ ਕੰਵਰਦੀਪ ਸਿੰਘ ਕੇ ਡੀ ਅਤੇ ਸਹਾਇਕ ਰਿਟਰਨਿੰਗ ਅਫਸਰ ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਸੰਪੰਨ ਹੋਈ। ਜਿਸ ਵਿੱਚ ਸੁਖਚੈਨ ਸਿੰਘ ਬੱਧਨ ਨੂੰ ਦੂਜੀ ਵਾਰ ਨਿਰਵਿਰੋਧ ਜਿਲ੍ਹਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਪਰਮਜੀਤ ਸਿੰਘ ਲਾਲ ਨੂੰ ਬਲਾਕ ਕਪੂਰਥਲਾ-1, ਕੰਵਲਦੀਪ ਸਿੰਘ ਨੂੰ ਸੁਲਤਾਨਪੁਰ ਲੋਧੀ ਬਲਾਕ – 1, ਸੁਖਦੇਵ ਸਿੰਘ ਨੂੰ ਮਸੀਤਾਂ ਬਲਾਕ – 2 ਅਤੇ ਜਗਜੀਤ ਸਿੰਘ ਨੂੰ ਕਪੂਰਥਲਾ ਬਲਾਕ- 3 ਦੇ ਪ੍ਰਧਾਨ ਚੁਣਿਆ ਗਿਆ। ਜਿਕਰਯੋਗ ਹੈ ਕਿ ਉਪਰੋਕਤ ਚੋਣ ਦੌਰਾਨ ਨਵ ਨਿਯੁੱਕਤ ਅਹੁਦੇਦਾਰਾਂ ਦੇ ਵਿਰੋਧ ਵਿੱਚ ਕਿਸੇ ਵੀ ਹੋਰ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ। ਸਰਬਸੰਮਤੀ ਨਾਲ ਦੂਜੀ ਵਾਰ ਚੁਣੇ ਗਏ ਜਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਨ ਨੇ ਸਮੁੱਚੇ ਅਧਿਆਪਕਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਆਪਣੇ ਕੇਡਰ ਦੇ ਹੱਕਾਂ ਲਈ ਤਨਦੇਹੀ ਨਾਲ ਕੰਮ ਕਰਨਗੇ।ਉਨਾਂ ਨੇ ਕਿਹਾ ਕਿ ਗੋਰਮਿੰਟ ਟੀਚਰ ਯੂਨੀਅਨ ਸਮੁੱਚੇ ਪੰਜਾਬ ਦੇ ਅਧਿਆਪਕਾਂ ਦੀ ਅਜਿਹੀ ਜੱਥੇਬੰਦੀ ਹੈ ਜਿਸ ਨੇ ਕਦੇ ਸਮੇਂ ਦੀਆਂ ਸਰਕਾਰਾਂ ਅੱਗੇ ਝੁਕਣਾ ਪ੍ਰਵਾਨ ਨਹੀਂ ਕੀਤਾ ।ਉਨਾਂ ਨੇ ਕਿਹਾ ਉਹ ਸੂਬਾਈ ਕਮੇਟੀ ਦੇ ਸਹਿਯੋਗ ਨਾਲ ਅਧਿਆਪਕਾਂ ਦੀਆਂ ਤਰੱਕੀਆਂ, ਅਧੂਰੇ ਪੇ ਕਮਿਸ਼ਨ ਨੂੰ ਲਾਗੂ ਕਰਵਾਉਣ,ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਲੈਣ,ਬਦਲੀਆਂ ਅਤੇ ਹੋਰ ਹੱਕੀ ਮੰਗਾਂ ਲਈ ਸੰਘਰਸ਼ ਕਰਨਗੇ। ਉਹਨਾਂ ਦੱਸਿਆ ਕਿ ਜੱਥੇਬੰਦੀ ਦੇ ਬਾਕੀ ਅਹੁਦੇਦਾਰਾਂ ਦੀ ਜਲਦੀ ਹੀ ਚੋਣ ਕਰ ਲਵੇ ਜਾਵੇਗੀ। ਇਸ ਮੌਕੇ ਪੈਨਸ਼ਨਰ ਯੂਨੀਅਨ ਦੇ ਆਗੂ ਜੁਗਿੰਦਰ ਸਿੰਘ ਅਮਾਨੀਪੁਰ,ਵਾਤਾਵਰਨ ਪ੍ਰੇਮੀ ਮਨੋਜ ਸਰਮਾ, ਸੁਪਰਡੈਂਟ ਸ਼੍ਰੀ ਹਰਬੰਸ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਬਲਜੀਤ ਸਿੰਘ ਬੱਬਾ,ਰਜੇਸ਼ ਮਹਿੰਗੀ ,ਜਗਮੋਹਨ ਸਿੰਘ , ਮਾਸਟਰ ਕਰਨੈਲ ਸਿੰਘ, ਪੂਨਮ ਰਾਣੀ,ਮੀਨਾ ਰਾਣੀ, ਅਮਰੀਸ਼ ਵਾਲੀਆ, ਹਰਜਿੰਦਰ ਸਿੰਘ ਹੈਰੀ, ਪ੍ਰਦੀਪ ਸਿੰਘ ਘੁੰਮਣ, ਅਰੁਣ ਹਾਂਡਾ, ਸੋਹਣ ਲਾਲ, ਕਮਲਜੀਤ ਸਿੰਘ ਬਲਾਕ ਸਕੱਤਰ ਕਪੂਰਥਲਾ,ਰਣਜੀਤ ਸਿੰਘ,ਸੁਖਨਿੰਦਰ ਸਿੰਘ,ਅਜੇ ਸਰਮਾ,ਹਰਜਿੰਦਰ ਸਿੰਘ ਹੈਰੀ ਆਦਿ ਹਾਜ਼ਰ ਸਨ। ਫਾਇਲ ਨੰਬਰ 8 ਕੇ ਪੀ ਟੀ 11 ਗੋਰਮਿੰਟ ਟੀਚਰ ਯੂਨੀਅਨ ਦੀ ਜਿਲਾ ਕਮੇਟੀ ਦੀ ਚੋਣ ਮੌਕੇ ਨਵ ਨਿਯੁੱਕਤ ਪ੍ਰਧਾਨ ਸੁਖਚੈਨ ਸਿੰਘ ਬੱਧਨ,ਬਲਾਕ ਪ੍ਰਧਾਨ ਕੰਵਰਦੀਪ ਸਿੰਘ,ਜਗਜੀਤ ਸਿੰਘ,ਕਮਲਜੀਤ ਸਿੰਘ,ਹਰਜਿੰਦਰ ਸਿੰਘ ਆਪਣੇ ਸਾਥੀਆਂ ਨਾਲ
