August 7, 2025
#Punjab

ਸੁਖਪਾਲ ਖਹਿਰਾ ਮੰਗਲਵਾਰ ਨੂੰ ਹਲਕਾ ਭਦੌੜ ਦੇ ਪਿੰਡਾਂ ਚ ਕਰਨਗੇ ਲੋਕ ਮਿਲਣੀਆਂ – ਪਿਰਮਲ ਸਿੰਘ ਧੌਲਾ

ਬਰਨਾਲਾ (ਹਰਮਨ) ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਮਿਤੀ 14 ਮਈ ਦਿਨ ਮੰਗਲਵਾਰ ਨੂੰ ਹਲਕਾ ਭਦੌੜ ਦੇ ਵੱਖ ਵੱਖ ਪਿੰਡਾਂ ਵਿੱਚ ਲੋਕ ਮਿਲਣੀਆਂ ਦੇ ਤਹਿਤ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਭਦੌੜ ਦੇ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਕਿਹਾ ਕਿ ਹਲਕਾ ਵਾਸੀਆਂ ਦੀ ਪੁਰਜ਼ੋਰ ਮੰਗ ਤੇ ਮੰਗਲਵਾਰ 14 ਮਈ ਨੂੰ ਸੁਖਪਾਲ ਸਿੰਘ ਖਹਿਰਾ ਸਵੇਰੇ 09 ਵਜੇ ਕਾਲੇਕੇ, 09:40 ਬਦਰਾ,ਅਸਪਾਲ ਕਲਾਂ 10:30, ਕੋਟਦੁੰਨਾ 11 ਵਜੇ, ਪੰਧੇਰ 11:40 ਵਜੇ, ਭੈਣੀ ਫੱਤਾ 12:20, ਪੱਖੋ ਕਲਾਂ ਦੁਪਿਹਰ 01 ਵਜੇ, ਰੂੜੇਕੇ ਕਲਾਂ02:30 ਵਜੇ,ਧੂਰਕੋਟ 03 :20, ਕਾਹਨੇਕੇ 03 :50 ਵਜੇ,ਧੌਲਾ 04:30 ,ਅਗਰਵਾਲ ਧਰਮਸ਼ਾਲਾ ਸ਼ਾਮ 05 :15 ਵਜੇ ਅਤੇ ਘੁੰਨਸ ਪਿੰਡ ਵਿਖੇ ਸ਼ਾਮ 06:30 ਵਜੇ ਲੋਕਾਂ ਦੇ ਰੂਬਰੂ ਹੋਣਗੇ। ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਦੱਸਿਆ ਕਿ ਉਪਰੋਕਤ ਪਿੰਡਾਂ ਵਿੱਚ ਪ੍ਰੋਗਰਾਮ ਸਬੰਧੀ ਸਮੂਹ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਜਿੱਥੇ ਕਿ ਸਮੂਹ ਭਦੌੜ ਹਲਕੇ ਦੇ ਪਿੰਡਾਂ ਦੇ ਲੋਕਾਂ ਅਤੇ ਤਪਾ ਸ਼ਹਿਰ ਦੇ ਵਾਸੀਆਂ ਨੇ ਉਪਰੋਕਤ ਪ੍ਰੋਗਰਾਮਾਂ ਵਿੱਚ ਭਰਵੀਂ ਹਾਜ਼ਰੀ ਦਾ ਯਕੀਨੀ ਬਣਾਉਣ ਦਾ ਵਾਅਦਾ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ ਦੀ ਜਿੱਤ ਵਿੱਚ ਭਦੌੜ ਹਲਕੇ ਤੋਂ ਵੱਡੀ ਲੀਡ ਦਾ ਭਰੋਸਾ ਵੀ ਦਿੱਤਾ । ਉਹਨਾਂ ਹਲਕਾ ਭਦੌੜ ਦੇ ਸਮੂਹ ਵਸਨੀਕਾਂ ਨੂੰ ਅਪੀਲ ਕੀਤੀ ਕਿ ਮਿਤੀ 14 ਮਈ ਦਿਨ ਮੰਗਲਵਾਰ ਨੂੰ ਸੁਖਪਾਲ ਸਿੰਘ ਖਹਿਰਾ ਜੀ ਦੇ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇ ਤਾਂ ਜ਼ੋ ਝੂਠ ਬੋਲ ਕੇ ਸੱਤਾ ਹਾਸਿਲ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਸਬਕ ਦਿੱਤਾ ਜਾ ਸਕੇ ਕਿ ਪੰਜਾਬੀ ਧੋਖਾ ਕਰਨ ਵਾਲਿਆਂ ਨੂੰ ਕਦੇ ਵੀ ਬਖਸ਼ਦੇ ਨਹੀਂ ।

Leave a comment

Your email address will not be published. Required fields are marked *