ਸੁਖਮਨੀ ਸਾਹਿਬ ਦੇ ਪਾਠ ਨਾਲ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਦੇ ਸੈਸ਼ਨ 2024-25 ਦੀ ਸ਼ੁਰੂਆਤ

ਕੈਂਬਰਿਜ ਇੰਟਰਨੈਸ਼ਨਲ ਸਕੂਲ, ਨਕੋਦਰ ਵਿਖੇ ਸੈਸ਼ਨ 2024-25 ਦੀ ਮੁਬਾਰਕ ਸ਼ੁਰੂਆਤ ਕਰਨ ਲਈ ਪੂਰੀ ਪਵਿੱਤਰਤਾ ਅਤੇ ਭਾਵਨਾ ਨਾਲ ਸੁਖਮਨੀ ਸਾਹਿਬ ਦੇ ਪਾਠ ਦਾ ਪ੍ਰਬੰਧ ਕੀਤਾ ਗਿਆ।ਇਕੱਤਰਤਾ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਆਰੰਭਤਾ ਪੂਰੀ ਪਵਿੱਤਰਤਾ ਨਾਲ ਕੀਤੀ ਗਈ। ਨਵੇਂ ਸੈਸ਼ਨ ਦੀ ਸ਼ਰੂਆਤ ਲਈ ਪ੍ਰਮਾਤਮਾ ਤੋਂ ਆਸ਼ੀਰਵਾਦ ਲਿਆ ਗਿਆ ਅਤੇ ਗੁਰਬਾਣੀ ਨਾਲ਼ ਸਕੂਲ ਕੈਂਪਸ ਵਿੱਚ ਹਰ ਪਾਸੇ ਸਕਾਰਾਤਮਕਤਾ ਮਹਿਸੂਸ ਕੀਤੀ ਗਈ। ਸਾਰੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ। ਉਨ੍ਹਾਂ ਨੇ ਵੀ ਪਵਿੱਤਰ ਬਾਣੀ ਦੇ ਪਾਠ ਵਿਚ ਹਿੱਸਾ ਲਿਆ ਅਤੇ ਆਉਣ ਵਾਲੇ ਸਾਲ ਦੀ ਸਫਲਤਾ ਲਈ ਅਰਦਾਸ ਕੀਤੀ। ਸਕੂਲ ਵਿਦਿਆਰਥੀਆਂ ਵੱਲੋਂ ਪ੍ਰਭੂ ਦਾ ਗੁਣਗਾਨ ਕਰਦਿਆਂ ਕੀਰਤਨ ਕੀਤਾ ਗਿਆ ਜਿਸ ਨੇ ਮਾਹੌਲ ਨੂੰ ਰੂਹਾਨੀ ਬਣਾ ਦਿੱਤਾ। ਇਸ ਉਪਰੰਤ ਅਰਦਾਸ ਕੀਤੀ ਗਈ ਅਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਿੱਚ ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਇਸ ਮੌਕੇ ਸਪੈਸ਼ਲ ਅਸੈਂਬਲੀ ਵੀ ਆਯੋਜਿਤ ਕੀਤੀ ਗਈ ਜਿਸ ਵਿਚ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਲਈ ਹਮੇਸ਼ਾਂ ਦੀ ਤਰਾਂ ਸਖ਼ਤ ਮਿਹਨਤ ਨਾਲ ਚੰਗੇ ਨਤੀਜਿਆਂ ਲੈਣ ਲਈ ਸੰਬੋਧਿਤ ਕੀਤਾ ਗਿਆ।ਸਕੂਲ ਮੈਨੇਜਮੈਂਟ ਨੇ ਨਵੇਂ ਸੈਸ਼ਨ ਦੀ ਸਫਲਤਾ ਲਈ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
