August 6, 2025
#Punjab

ਸੁੱਚਾ ਗਿੱਲ ਨੂੰ ਸ਼ਾਹਕੋਟ ਦਾ ਬਲਾਕ ਪ੍ਰਧਾਨ ਬਨਾਉਣ ਤੇ ਆਪ ਹਾਈ ਕਮਾਂਡ ਦਾ ਧੰਨਵਾਦ

ਸ਼ਾਹਕੋਟ (ਰਣਜੀਤ ਬਹਾਦੁਰ) ਆਮ ਆਦਮੀ ਪਾਰਟੀ ਪੰਜਾਬ ਵੱਲੋ ਹਲਕਾ ਸ਼ਾਹਕੋਟ ਦੇ ਨੌਜਵਾਨ ਆਗੂ ਸੁੱਚਾ ਗਿੱਲ ਨੂੰ ਸ਼ਾਹਕੋਟ ਬਲਾਕ ਦਾ ਪ੍ਰਧਾਨ ਲਗਾਉਣ ਤੇ ਸ਼ਾਹਕੋਟ ਹਲਕੇ ਦੇ ਵੋਟਰਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਨੈਸ਼ਨਲ ਜਨਰਲ ਸੈਕਟਰੀ ਡਾ. ਸੰਦੀਪ ਪਾਠਕ ਅਤੇ ਸਟੇਟ ਵਰਕਿੰਗ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਦਾ ਤਹਿ ਦਿਲੋ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਨੌਜਵਾਨਾਂ ਨੂੰ ਅੱਗੇ ਲਿਆਉਣ ਨਾਲ ਹੀ ਜਿਥੇ ਨੌਜਵਾਨਾਂ ਵਿੱਚ ਕੰਮ ਕਰਨ ਦਾ ਉਤਸ਼ਾਹ ਪੈਦਾ ਹੋਵੇਗਾ ਉਥੇ ਪਾਰਟੀ ਵੀ ਤਰੱਕੀ ਦੀਆਂ ਸਿਖਰਾਂ ਨੂੰ ਛੂਵੇਗੀ । ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਨ ਵਾਲਿਆ ਵਿੱਚ ਬਲਬੀਰ ਸਿੰਘ ਢੰਡੋਵਾਲ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਰੂਪ ਲਾਲ ਸ਼ਰਮਾਂ ਪ੍ਰਧਾਨ ਸ਼ੋਸ਼ਲ ਮੀਡੀਆ, ਮਨੋਜ ਅਰੋੜਾ ਸ਼ਹਿਰੀ ਪ੍ਰਧਾਨ, ਮਨਦੀਪ ਸਿੰਘ ਝੀਤਾ, ਕੁਲਦੀਪ ਸਿੰਘ ਦੀਦ ਇੰਡਸਟਰੀ ਵਿੰਗ ਦੇ ਆਗੂ, ਨਵਨੀਤ ਸਹੋਤਾ ਸਾਬਕਾ ਬਲਾਕ ਪ੍ਰਧਾਨ, ਡਾ. ਰਮੇਸ਼ ਹੰਸ, ਇਸਤ੍ਰੀ ਵਿੰਗ ਦੀ ਆਗੂ ਰਾਖੀ ਮੱਟੂ, ਸਰਬਜੀਤ ਮੱਟੂ, ਬਲਵਿੰਦਰ ਕੌਰ ਹੰਸ, ਡਾ. ਵਿਲੀਅਮ ਜੌਨ,ਕੇਵਲ ਕ੍ਰਿਸ਼ਨ ਮੱਟੂ ਪਰਜੀਆਂ, ਬਲਜਿੰਦਰ ਸਿੰਘ ਖਿੰਡਾ, ਸੀਤਾ ਰਾਮ ਠਾਕੁਰ, ਬਾਬਾ ਗੱਜਣ ਸਿੰਘ, ਕਾਲੀ ਪ੍ਰਧਾਨ ਅਤੇ ਬਲਜਿੰਦਰ ਸਿੰਘ ਆਦਿ ਹਨ। ਇਸ ਮੌਕੇ ਸੁੱਚਾ ਗਿੱਲ ਨੇ ਬਲਾਕ ਸ਼ਾਹਕੋਟ ਦੇ ਪ੍ਰਧਾਨ ਬਣਨ ਉਪਰੰਤ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਅਤੇ ਉਹ ਸਾਰੇ ਸਾਥੀਆਂ ਨੂੰ ਆਪਣੇ ਨਾਲ ਲੈ ਕੇ ਜਿਥੇ ਪਾਰਟੀ ਨੂੰ ਮਜਬੂਤ ਕਰਨ ਲਈ ਬੇਹਤਰ ਢੰਗ ਨਾਲ ਕੰਮ ਕਰਨਗੇ ਉਥੇ ਉਹ ਆਪਣਾਂ ਕੰਮ ਹਮੇਸ਼ਾ ਦੀ ਤਰਾਂ ਅੱਗੋ ਵੀ ਇਮਾਨਦਾਰੀ ਅਤੇ ਮਿਹਨਤ ਨਾਲ ਕਰਨਗੇ।

Leave a comment

Your email address will not be published. Required fields are marked *