ਸੈਲੋ ਨੂੰ ਫਸਲਾਂ ਦੀ ਖਰੀਦ ਵੇਚ ਰੱਦ ਕਰਨਾ ਕਿਸਾਨਾਂ ਦੀ ਜਿੱਤ ਹੋਈ-ਮਾਝਾ

ਭਵਾਨੀਗੜ੍ਹ, (ਵਿਜੈ ਗਰਗ) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਮਾਝਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਕਿਸਾਨ ਆਗੂ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਮਾਝਾ ਨੇ ਸਰਕਾਰ ਦੇ ਸੈਲੋ ਦੀ ਖਰੀਦ ਅਤੇ ਵੇਚਣ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਾਉਣ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਜਿੱਤ ਕਰਾਰ ਦਿੱਤਾ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਯੂਥ ਜਿਲ੍ਹਾ ਪ੍ਰਧਾਨ ਜਗਦੇਵ ਸਿੰਘ ਘਰਾਚੋਂ ਨੇ ਦੱਸਿਆ ਕਿ ਕਣਕ ਦੀ ਵਾਢੀ ਦੇ ਸੀਜਨ ਦੀ ਤਿਆਰੀ ਹੋ ਰਹੀ ਹੈ ਪਰ ਕਿਸਾਨਾਂ ਨੂੰ ਜੋ ਸਭ ਤੋਂ ਵੱਡੀ ਸਮੱਸਿਆ ਇਹ ਆ ਰਹੀ ਹੈ ਕਿ ਜੋ ਮਾਰਕਿਟ ਕਮੇਟੀ ਨੇ ਮਾਲ ਮਹਿਕਮੇ ਦੇ ਰਿਕਾਰਡ ਨੂੰ ਫਰਦਾਂ ਸਮੇਤ ਹਿੱਸੇਦਾਰੀ ਕਿਸਾਨ ਆਪ ਲਿਆ ਕੇ ਪੇਸ਼ ਕਰੇ। ਇਸਤੋਂ ਬਾਅਦ ਫਿਰ ਸੰਗਰੂਰ ਐਮ. ਡੀ. ਦਫਤਰ ਭੇਜ ਦਿੰਦੇ ਹਨ ਉਹ ਵੈਬਸਾਈਟ ਲਾਇਨ ਬੀਜੀ ਕਹਿਕੇ ਪੱਲਾ ਝਾੜ ਲੈਂਦੇ ਹਨ। ਇਸ ਪ੍ਰੋਸੈਸ ਤੋਂ ਬਿਨਾਂ ਫਸਲ ਨਹੀਂ ਵਿੱਕਦੀ ਜੋ ਕਿਸਾਨਾਂ ਲਈ ਸਿਰਦਰਦੀ ਬਣ ਗਈ ਹੈ। ਪ੍ਰਧਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਸਤੇ ਐਕਸ਼ਨ ਲਿਆ ਜਾਵੇਗਾ। ਸ. ਮਾਝਾ ਨੇ ਦੱਸਿਆ ਕਿ 8 ਅਪ੍ਰੈਲ ਨੂੰ ਮੋਹਾਲੀ ਵਿਖੇ ਸੰਯੁਕਤ ਮੋਰਚੇ ਵਲੋਂ ਵੱਡੀ ਰੈਲੀ ਕੀਤੀ ਜਾਵੇਗੀ ਜਿਸ ਵਿਚ ਰਾਜੇਵਾਲ ਜਥੇਬੰਦੀ ਵਲੋਂ ਵੱਡੀ ਗਿਣਤੀ ਵਿਚ ਕਿਸਾਨ ਆਪੋ ਆਪਣੇ ਪਿੰਡਾਂ ਵਿਚੋਂ ਬੱਸਾਂ ਭਰਕੇ ਜਾਣਗੇ।
