ਸ੍ਰੀ ਗੁਰੂ ਕਲਾਂ ਮੰਚ (ਰਜਿ.) ਨਕੋਦਰ ਵੱਲੋਂ ਸ੍ਰੀ ਰਾਮ ਨੌਮੀ ਦੇ ਸੰਬੰਧ ਚ ਵਿਸ਼ਾਲ ਭੰਡਾਰਾ 17 ਨੂੰ

ਨਕੋਦਰ (ਸੁਮਿਤ ਢੀਂਗਰਾ, ਨਿਰਮਲ ਬਿੱਟੂ) ਸ੍ਰੀ ਗੁਰੂ ਕਲਾਂ ਮੰਚ (ਰਜਿ.) ਨਕੋਦਰ ਦੇ ਪ੍ਰਬੰਧਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 17 ਅਪ੍ਰੈਲ ਦਿਨ ਬੁੱਧਵਾਰ ਨੂੰ ਸ੍ਰੀ ਰਾਮ ਨੌਮੀ ਦੇ ਸੰਬੰਧ ਚ ਵਿਸ਼ਾਲ ਭੰਡਾਰਾ ਸ੍ਰੀ ਗੁਰੂ ਕਲਾਂ ਮੰਚ ਦੇ ਦਫਤਰ (ਸ੍ਰੀ ਦੇਵੀ ਤਲਾਬ ਮੰਦਿਰ) ਨਕੋਦਰ ਵਿਖੇ ਲਗਾਇਆ ਜਾ ਰਿਹਾ ਹੈ। ਇਸ ਮੌਕੇ ਝੰਡੇ ਦੀ ਰਸਮ ਦੁਪਹਿਰ 12 ਵਜੇ ਅਤੇ ਭੰਡਾਰੇ ਦਾ ਸ਼ੁੱਭ ਆਰੰਭ 12.30 ਵਜੇ ਦੁਪਹਿਰ ਹੋਵੇਗਾ। ਸਾਰੇ ਸ਼ਹਿਰ ਵਾਸੀ ਇਸ ਭੰਡਾਰੇ ਚ ਸ਼ਾਮਿਲ ਹੋ ਪ੍ਰਭੂ ਸ੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ।
