ਸੰਗਤਪੁਰ ਛੰਨਾ ਸਕੂਲ ਵਿਚ ਮਨਾਇਆ ਮਲੇਰੀਆ ਦਿਵਸ

ਭਵਾਨੀਗੜ੍ਹ (ਵਿਜੈ ਗਰਗ) ਸਰਕਾਰੀ ਹਸਪਤਾਲ ਤੇ ਬਲਾਕ ਦੇ ਸਬ ਸੈਂਟਰ ਜੁਲਾਣ ਦੇ ਪਿੰਡ ਸੰਗਤਪੁਰ ਛੰਨਾ ਦੇ ਪ੍ਰਾਇਮਰੀ ਸਕੂਲ ਵਿਖੇ ਡਾ. ਵਿਨੋਦ ਕੁਮਾਰ ਸੀਨੀਅਰ ਮੈਡੀਕਲ ਅਫਸਰ ਦੀ ਯੋਗ ਅਗਵਾਈ ਹੇਠ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਮਲੇਰੀਏ ਦਾ ਇਸ ਸਾਲ ਦਾ ਨਾਅਰਾ ਮਲੇਰੀਆ ਦਾ ਖਾਤਮਾ, ਮੇਰੇ ਤੋਂ ਸ਼ੁਰੂ ਹੁੰਦਾ ਹੈ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ। ਮਲੇਰੀਆ ਬੁਖਾਰ ਮਾਦਾ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ । ਇਸ ਦੇ ਕੱਟਣ ਤੋਂ ਬਚਾਓ ਲਈ ਪੂਰੀਆਂ ਬਾਹਵਾਂ ਦੇ ਕਮੀਜ਼, ਮੱਛਰਦਾਨੀ ਦੀ ਵਰਤੋਂ, ਖੜੇ ਪਾਣੀ ਉੱਪਰ ਕਾਲਾ ਤੇਲ ਪਾਉਣਾ, ਫਰਿੱਜ ਦੀਆਂ ਟਰੇਆਂ ਦੀ ਸਫਾਈ ਕਰਨਾ, ਕੂਲਰਾਂ ਦੀ ਸਫਾਈ ਰੱਖਣਾ ਤੇ ਬੁਖਾਰ ਹੋਣ ਤੇ ਖੂਨ ਦੀ ਜਾਂਚ ਕਰਵਾਉਣਾ ਚਾਹੀਦੀ ਹੈ ਤਾਂ ਜੋ ਸਹੀ ਸਮੇਂ ਤੇ ਇਲਾਜ਼ ਹੋ ਸਕੇ। ਇਸ ਮੌਕੇ ਮਨਦੀਪ ਸਿੰਘ ਹੈਲਥ ਵਰਕਰ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਵੀ ਕਰਮਚਾਰੀ ਹਾਂਜਰ ਸਨ।
