ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਪੰਜ ਜਥੇਬੰਦੀਆਂ ਵੱਲੋਂ ਰੋਕੀਆਂ ਰੇਲਾਂ

ਜਲਾਲਾਬਾਦ (ਮਨੋਜ ਕੁਮਾਰ) ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਪੰਜ ਜਥੇਬੰਦੀਆਂ ਬੀਕੇਯੂ ਉਗਰਾਹਾਂ, ਬੀਕੇਯੂ ਡਕੌਂਦਾ ਧਨੇਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਾਂਝੇ ਤੌਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਨਾਲ ਤਾਲਮੇਲਵੇਂ ਐਕਸ਼ਨ ਕਰਦਿਆਂ ਰੇਲਾਂ ਰੋਕ ਕੇ ਸਟੇਜ ਤੋਂ ਇਨਕਲਾਬੀ ਗੀਤ ਨਾਲ ਸੁਦਰਸ਼ਨ ਸੁੱਲਾ ਬਲਾਕ ਜਰਨਲ ਸਕੱਤਰ ਗੁਰੂਹਰਸਹਾਏ ਉਗਰਾਹਾਂ ਨੇ ਸ਼ੁਰੂਆਤ ਕੀਤੀ ਪ੍ਰਵੇਸ਼ ਪੰਧੂ ਨੇ ਗੀਤ ਰਾਹੀਂ ਸਰਕਾਰ ਨੂੰ ਫਿਟਕਾਰ ਮਾਰਦਿਆਂ ਕਿਹਾ ਕਿ ਰਾਜ ਕਰਦੀ ਸਰਕਾਰ ਹੱਕ ਦੇਣ ਦੀ ਬਜਾਏ ਜਬਰ ਢਾਹ ਰਹੀ ਹੈ , ਉਪਰੰਤ ਪਹਿਲੇ ਬੁਲਾਰੇ ਸਾਰਜ ਸਿੰਘ ਘਾਂਗਾ ਖੁਰਦ ਇਕਾਈ ਪ੍ਰਧਾਨ ਉਗਰਾਹਾਂ ਨੇ ਇਤਿਹਾਸ ਰਾਂਹੀ ਰਾਜ ਕਰਨ ਵਾਲਿਆਂ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਜਿਹੜਾ ਰਾਜਾ ਪ੍ਰਜਾ ਤੇ ਜ਼ੁਲਮ ਢਾਹੁਣ ਲੱਗ ਪਵੇ ਜ਼ਿਆਦਾ ਸਮਾਂ ਟਿਕ ਨਹੀਂ ਸਕਦੀ ਲੋਕ ਰੋਹ ਵਿਚ ਆ ਰਹੇ ਨੇ ਇਸ ਸਮੇਂ ਬਲਾਕ ਪ੍ਰਧਾਨ ਪਿੱਪਲ ਸਿੰਘ ਘਾਂਗਾ ਕਲਾਂ ਉਗਰਾਹਾਂ ਨੇ ਬੋਲਦਿਆਂ ਦੱਸਿਆ ਕਿ ਸਰਕਾਰ ਕਿਰਤੀ ਲੋਕਾਂ ਦੇ ਟੈਕਸ ਨਾਲ ਅਡਾਨੀਆਂ ਅੰਬਾਨੀਆਂ ਦੇ ਕਰਜ਼ੇ ਤਾਂ ਮਾਫ ਕਰ ਸਕਦੀ ਹੈ ਪਰ ਐਮ ਐਸ ਪੀ ਲਾਗੂ ਨਹੀਂ ਕਰ ਰਹੀ ਇਸ ਲਈ ਸੰਯੁਕਤ ਕਿਸਾਨ ਮੋਰਚਾ ਲਗਾਤਾਰ ਐਜੀਟੇਸ਼ਨ ਕਰ ਰਿਹਾ ਹੈ ਅਤੇ ਪੂਰੇ ਭਾਰਤ ਵਿੱਚ ਲਹਿਰ ਚਲਾ ਰਿਹਾ ਹੈ ਅਤੇ ਬੀਕੇਯੂ ਡਕੌਂਦਾ ਧਨੇਰ ਦੇ ਬਲਾਕ ਪ੍ਰਧਾਨ ਪ੍ਰਵੀਨ ਕੁਮਾਰ ਥਿੰਦ ਮੌਲਵੀ ਵਾਲਾ ਨੇ ਬੋਲਦਿਆਂ ਕਿਹਾ ਕਿ ਅਸੀਂ ਖੇਤੀ ਕਰਨ ਵਾਲੇ ਲੋਕ ਲਗਾਤਾਰ ਸੰਘਰਸ਼ ਦੇ ਮੈਦਾਨ ਵਿੱਚ ਹਾਂ ਇਸ ਸੰਘਰਸ਼ ਨੂੰ ਦੇਸ਼ ਪੱਧਰਾ ਬਣਾ ਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਇਸ ਦੇ ਨਾਲ ਕ੍ਰਾਂਤੀਕਾਰੀ ਕਿਸਾਨ ਮਹਿੰਦਰ ਸਿੰਘ ਸ਼ਬਾਜ ਕੇ ਜਿਲ ਮੀਤ ਪ੍ਰਧਾਨ ਨੇ ਬੋਲਦਿਆਂ ਸ਼ਹੀਦ ਕਿਸਾਨਾਂ ਦਾ ਦਰਦ ਬਿਆਨ ਕਰਦਿਆਂ ਕਿਹਾ ਕਿ ਲਖੀਮਪੁਰ ਖੀਰੀ ਸਾਡੇ ਕਿਸਾਨਾਂ ਉਪਰ ਗੱਡੀਆਂ ਚਾੜ ਕੇ ਸ਼ਹੀਦ ਕੀਤੇ ਗਏ ਪਰ ਮੁੱਖ ਦੋਸ਼ੀ ਨੂੰ ਅਹੁਦੇ ਤੋਂ ਬਰਖਾਸਤ ਕਰਨ ਦੀ ਬਜਾਏ ਅਹੁਦਿਆਂ ਨਾਲ ਨਿਵਾਜਿਆ ਜਾ ਰਿਹਾ ਹੈ ਉਪਰੰਤ ਜ਼ਿਲਾ ਸੰਗਠਨ ਸਕੱਤਰ ਜਗਸੀਰ ਸਿੰਘ ਘੋਲਾ ਨੇ ਦੱਸਿਆ ਕਿ ਦੁਨੀਆਂ ਭਰ ਦੇ ਕਿਰਤੀ ਲੋਕਾਂ ਨੂੰ ਸੱਦਾ ਦੇ ਕੇ ਸਾਂਝਾਂ ਘੋਲ ਵੱਡਾ ਕਰ ਕੇ ਦੁਨੀਆਂ ਦੇ ਕਾਰਪੋਰੇਟਰਾਂ ਨੂੰ ਨੱਥ ਪਾ ਕੇ ਲੋਕਾਂ ਉਤੋਂ ਕਬਜ਼ਾ ਖਤਮ ਕਰਨ ਵਿੱਚ ਸਮਰੱਥ ਬਨਾਉਣ ਲਈ ਸਾਂਝੀ ਲਹਿਰ ਤੋਰੀ ਜਾਵੇ ਭਾਰਤੀ ਲੋਕ ਵੱਖ ਵੱਖ ਸੂਬਿਆਂ ਵਿੱਚ ਲਹਿਰ ਵੱਡੀ ਕਰ ਕੇ ਦਿੱਲੀ ਘੋਲ ਦੀਆਂ ਲਮਕਦੀਆਂ ਮੰਗਾਂ ਨੂੰ ਮਨਵਾਉਣ ਲਈ ਸਰਕਾਰ ਨੂੰ ਮਜਬੂਰ ਕਰ ਦਿੱਤਾ ਜਾਵੇਗਾ ਬਲਾਕ ਸਹਾਇਕ ਬਲਜੀਤ ਸਿੰਘ ਕੋਕਰੀ ਬਾਹਮਣੀ ਵਾਲਾ ਦੇ ਬੋਲਦਿਆਂ ਕਿਹਾ ਸਾਡਾ ਏਕਾ ਹੀ ਇਸ ਵੱਡੀ ਲੜਾਈ ਨੂੰ ਜਿਤਾ ਸਕਦਾ ਹੈ ਜੇਕਰ ਅਸੀਂ ਸਾਰੀਆਂ ਜਥੇਬੰਦੀਆਂ ਇਕੋ ਸੂਈ ਦੇ ਨੱਕੇ ਵਿਚੋਂ ਲੰਘਦੇ ਹਾਂ ਸਾਡੇ ਤੇ ਮਾਰੂ ਨੀਤੀਆਂ ਲਾਗੂ ਕਰਨ ਵਾਲਿਆਂ ਨੂੰ ਲੋਹੇ ਦੇ ਚਨੇ ਚਬਾ ਸਕਦੇ ਹਾਂ ਜਿਲਾ ਸੰਗਠਨ ਸਕੱਤਰ ਜਗਸੀਰ ਘੋਲਾ ਨੇ ਕਿਹਾ ਕਿ ਰੇਲਾਂ ਜਾਮ ਕਰਕੇ ਸੈਂਟਰ ਸਰਕਾਰ ਦੇ ਕੰਨ ਖੋਲਣ ਲਈ ਮਜਬੂਰ ਕਰ ਰਹੇ ਆਂ ਬਾਕੀ ਸਖ਼ਤ ਐਕਸ਼ਨ ਇਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹੋਰ ਵੀ ਕੀਤੇ ਜਾਣਗੇ ਅਤੇ ਦਿੱਲੀ ਘੋਲ ਦੀਆਂ ਲਮਕਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਸਰਕਾਰ ਦੇ ਪੈਰਾਂ ਥੱਲੇ ਅੱਗ ਬਾਲ਼ ਦਿਤੀ ਜਾਵੇਗੀ ਇਸ ਸਮੇਂ ਬਲਾਕ ਪ੍ਰਧਾਨ ਸਰਵ ਮਿੱਤਰ ਕੰਬੋਜ ਹਰਜੀਤ ਸਿੰਘ ਘਾਂਗਾ ਖੁਰਦ ਜਸਕੌਰ ਸਿੰਘ ਜੰਡ ਵਾਲਾ ਬਲਾਕ ਖਜਾਨਚੀ ਹਾਜ਼ਿਰ ਸਨ ਸਟੇਜ ਦੀ ਕਾਰਵਾਈ ਜਸਪਾਲ ਸਿੰਘ ਜੰਡ ਵਾਲਾ ਬਲਾਕ ਆਗੂ ਅਰਨੀ ਵਾਲਾ ਨੇ ਨਿਭਾਈ ਤਰਸੇਮ ਸਿੰਘ ਬਰਾੜ ਸੈਦੋਕੇ ਨਾਰ ਬਰਾੜ ਸੈਦੋਕੇ ਪੂਰਨ ਸਿੰਘ ਤੰਬੂ ਵਾਲਾ ਜ਼ਿਲ੍ਹਾ ਸਲਾਹਕਾਰ ਜਸਵੰਤ ਸਿੰਘ ਰੱਤਾ ਥੇਹੜ ਬਲਾਕ ਸਲਾਹਕਾਰl
