August 6, 2025
#National

ਸੰਯੁਕਤ ਕਿਸਾਨ ਮੋਰਚੇ ਦੇ ਕਾਰਕੁੰਨਾਂ ਵੱਲੋਂ ਕਾਲੇ ਝੰਡੇ ਦਿਖਾ ਕੇ ਜ਼ੋਰਦਾਰ ਕੀਤੀ ਨਾਹਰੇਬਾਜੀ

ਬੀਨੇਵਾਲ (ਗੜ੍ਹਸ਼ੰਕਰ) (ਹੇਮਰਾਜ/ਨੀਤੂ ਸ਼ਰਮਾ) ਇੱਥੇ ਸਥਾਨਿਕ ਪਿੰਡ ਬੀਨੇਵਾਲ ਵਿਖੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅਨੰਦ ਪੁਰ ਸਾਹਿਬ ਤੋਂ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਵੋਟਾਂ ਮੰਗਣ ਲਈ ਆਉਣਾ ਸੀ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਇਸ ਵਾਰੇ ਪਤਾ ਲੱਗਣ ਤੇ ਕੁੱਲ ਹਿੰਦ ਕਿਸਾਨ ਸਭਾ ਅਤੇ ਜਮੂਹਰੀ ਕਿਸਾਨ ਸਭਾ ਦੇ ਕਾਰਕੁੰਨ ਸਵੇਰੇ 8-30 ਵਜੇ ਹੀ ਬੀਨੇਵਾਲ਼ ਰੋਡ ਤੇ ਅੱਡਾ ਝੁੰਗ਼ੀਆਂ ਵਿਖੇ ਇੱਕਤਰ ਹੋਣੇ ਸ਼ੁਰੂ ਹੋ ਗਏ। ਜਦੋਂ 10-30 ਵਜੇ ਬੀਜੇਪੀ ਉਮੀਦਵਾਰ ਦਾ ਕਾਫ਼ਲਾ ਚੋਣ ਜਲਸੇ ਵਾਲੀ ਥਾਂ ਲਈ ਗੁਜ਼ਰਿਆ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਕਾਰਕੁੰਨਾਂ ਵੱਲੋਂ ਕਾਲੇ ਝੰਡੇ ਦਿਖਾ ਕੇ ਜ਼ੋਰਦਾਰ ਨਾਹਰੇਬਾਜੀ ਕੀਤੀ ਗਈ ਅਤੇ ਬੀਜੇਪੀ ਦੀ ਕਿਸਾਨ ਮਜ਼ਦੂਰ ਅਤੇ ਲੋਕ ਵਿਰੋਧੀ ਸਰਕਾਰ ਨੂੰ ਸਬਕ ਸਿਖਾਉਣ ਲਈ ਸਤਾ ਤੋਂ ਲਾਂਭੇ ਕਰਨ ਦੀ ਅਪੀਲ ਕੀਤੀ ਗਈ। ਅੱਜ ਦੇ ਇਸ ਵਿਰੋਧ ਪ੍ਰਦਰਸ਼ਨ ਵਿੱਚ ਸਾਥੀ ਹਰਭਜਨ ਸਿੰਘ ਅਟਵਾਲ, ਰਾਮਜੀ ਦਾਸ ਚੌਹਾਨ, ਕੁਲਭੂਸ਼ਣ ਕੁਮਾਰ, ਮੈਡਮ ਸੁਭਾਸ਼ ਮੱਟੂ, ਸੁਰਿੰਦਰ ਕੌਰ ਚੁੰਬਰ, ਸ਼ੇਰ ਜੰਗ ਬਹਾਦਰ, ਕੈਪਟਨ ਕਰਨੈਲ ਸਿੰਘ, ਤੀਰਥ ਸਿੰਘ ਮਾਨ, ਕਿਸ਼ਨ ਦੇਵ ਪੱਪੂ, ਕੇਹਰ ਸਿੰਘ ਨੈਨਵਾਂ, ਗੁਰਚਰਨ ਸਿੰਘ, ਰਮੇਸ਼ ਧੀਮਾਨ, ਮੋਹਣ ਲਾਲ ਸੰਮਤੀ ਮੈਂਬਰ, ਬਲਜੀਤ ਸਿੰਘ, ਬਲਰਾਮ ਸਿੰਘ, ਗਿਰਧਾਰੀ ਲਾਲ, ਰੋਸ਼ਨ ਲਾਲ ਅਤੇ ਮੋਹਣ ਲਾਲ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਐਸ ਕੇ ਐਮ ਦੇ ਸਥਾਨਿਕ ਕਾਰਕੁੰਨ ਸ਼ਾਮਿਲ ਸਨ।

Leave a comment

Your email address will not be published. Required fields are marked *