September 27, 2025
#Punjab

ਸੰਸਥਾ ਵੱਲੋਂ ਰਾਮਨੌਮੀ ਦੇ ਦਿਹਾੜੇ ਪਾਣੀ ਵਾਲੇ ਰਿਕਸ਼ੇ ਕੀਤੇ ਸ਼ੁਰੂ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਤਰੇਤਾ ਯੁਗ ਦੇ ਅਵਤਾਰ ਮਰਿਆਦਾ ਪੁਰਸ਼ੋਤਮ ਸ੍ਰੀ ਰਾਮ ਚੰਦਰ ਜੀ ਦਾ ਜਨਮ ਦਿਹਾੜਾ ਸਥਾਨਕ ਸਮਾਜਸੇਵੀ ਸੰਸਥਾ ਮਾਤਾ ਗੁਜਰੀ ਭਲਾਈ ਕੇਂਦਰ ਬੁਢਲਾਡਾ ਦੇ ਦਫ਼ਤਰ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਸ਼ੁਭ ਦਿਹਾੜੇ ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ 2 ਚਲਦੇ ਫਿਰਦੇ ਪਾਣੀ ਵਾਲੇ ਰਿਕਸ਼ਾ ਸ਼ੁਰੂ ਕਰਵਾਏ ਜੋ ਇਲਾਕਾ ਨਿਵਾਸੀਆਂ ਇਥੇ ਦਾਣਾ ਮੰਡੀ ਵਿੱਚ ਕਿਸਾਨਾਂ ਲਈ ਪਾਣੀ ਦੀ ਸੇਵਾ ਕਰਦੇ ਹਨ।ਰਾਮ ਨੌਮੀ ਦੀ ਖੁਸ਼ੀ ਵਿੱਚ ਸੰਸਥਾ ਵੱਲੋਂ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ। ਇਹ ਰਿਕਸ਼ੇ ਸਵਰਗੀ ਡਾਕਟਰ ਕ੍ਰਿਸ਼ਨਾ ਦੀ ਯਾਦ ਵਿੱਚ ਡਾਕਟਰ ਕਪਲਾਸ਼ ਗਰਗ ਤੇ ਦੂਜੀ ਰਿਕਸ਼ੇ ਤਰਸੇਮ ਚੰਦ ਮੱਤੀ ਵਾਲੇ ਕਰਿਆਨਾ ਵਾਲਿਆਂ ਵੱਲੋਂ ਬਣਾਏ ਗਏ ਹਨ। ਇਹ ਸੰਸਥਾ ਕਾਫੀ ਸਮੇਂ ਤੋਂ ਲੋਕ ਭਲਾਈ ਦੇ ਕੰਮ ਕਰਦੀ ਆ ਰਹੀ ਹੈ ਇਸ ਸੰਸਥਾ ਵੱਲੋਂ ਵਿਧਵਾ ਔਰਤਾਂ ਨੂੰ ਰਾਸ਼ਨ ਵੀ ਮੁਹਈਆ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰ ਕੁਲਵੰਤ ਸਿੰਘ ,ਜਸਵਿੰਦਰ ਸਿੰਘ ਆੜਤੀਆ, ਸ਼ਾਮ ਲਾਲ ਧਲੇਵਾਂ, ਟਿੰਕੂ ਪੰਜਾਬ,ਨੱਥਾ ਸਿੰਘ,ਰਕੇਸ਼ ਜੈਨ ਚਰਨਜੀਤ ਸਿੰਘ ਝਲਬੂਟੀ, ਡਾਕਟਰ ਬਲਦੇਵ ਕੱਕੜ,ਭੋਲਾ ਸਿੰਘ ਹਸਨਪੁਰ, ਪ੍ਰੇਮ ਸਾਗਰ ਸੁਰਜੀਤ ਸਿੰਘ ਟੀਟਾ ,ਬਲਵੀਰ ਕੈਂਥ , ਪ੍ਰੇਮ ਸਿੰਘ ਦੋਦੜਾ ਡਾਕਟਰ ਗੀਤਾਜਲੀ ਰਜਿੰਦਰ ਅਤੇ ਹੋਰ ਸੰਸਥਾ ਦੇ ਮੈਂਬਰ ਹਾਜਰ ਸਨ

Leave a comment

Your email address will not be published. Required fields are marked *