ਸੱਤਿਅਮ ਗਰੁੱਪ ਦੇ ਚੇਅਰਮੈਨ ਵਿਪਨ ਸ਼ਰਮਾ ਨੂੰ ਸ਼੍ਰੋਮਣੀ ਅਵਾਰਡ ਨਾਲ ਪੰਜਾਬ ਯੂਨੀਵਰਸਿਟੀ ’ਚ ਕੀਤਾ ਗਿਆ ਸਨਮਾਨਿਤ

ਨਕੋਦਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਗੋਲਡਨ ਜੁਬਲ ’ਚ 28 ਅਤੇ 29 ਫਰਵਰੀ ਨੂੰ ਹੋਏ ਸਪਤ ਸਿੰਧੂ ਸਾਹਿਤ ਮੇਲਾ 24 ’ਚ ਸੱਤਿਅਮ ਗਰੁੱਪ ਦੇ ਚੇਅਰਮੈਨ ਵਿਪਨ ਸ਼ਰਮਾ ਨੂੰ ਸਿੱਖਿਆ ਦੇ ਖੇਤਰ ’ਚ ਦਿੱਤੇ ਵਡਮੁੱਲੇ ਯੋਗਦਾਨ ਲਈ ਸ਼੍ਰੋਮਣੀ ਅਵਾਰਡ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ:ਕੁਲਤਾਰ ਸਿੰਘ ਸੰਧਵਾਂ, ਸਾਬਕਾ ਮੰਤਰੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ:ਗੋਬਿੰਦ ਸਿੰਘ ਲੌਂਗੋਵਾਲ ਅਤੇ ਉੱਘੇ ਸਾਹਿਤਕਾਰ ਅਤੇ ਪਦਮ ਸ੍ਰੀ ਅਵਾਰਡੀ ਡਾ.ਸੁਰਜੀਤ ਪਾਤਰ ਵੱਲੋਂ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਸਾਹਿਤ ਮੇਲੇ ਵਿੱਚ ਸਪਤ ਸਿੰਧੂ ਤੋਂ ਲੈ ਕੇ ਆਦਿ ਗ੍ਰੰਥ ਤੱਕ ਭਾਰਤੀ ਪਰੰਪਰਾ ਦਾ ਨਿਰਮਾਣ ਅਤੇ ਜਾਤੀ ਵਿਵਸਥਾ ਦਾ ਉਭਾਰ ਵਿਸ਼ੇ ’ਤੇ ਚਿੰਤਕਾਂ ਵੱਲੋਂ ਗੰਭੀਰ ਚਿੰਤਨ ਹੋਇਆ। ਵੱਖ-ਵੱਖ ਵਿਦਵਾਨਾਂ ਜਿਵੇਂ ਕਿ ਕੁਲਦੀਪ ਅਗਨੀਹੋਤਰੀ,ਡਾ. ਗੁਰਿੰਦਰ ਸਿੰਘ ਮਾਨ, ਡਾ.ਗੁਰਪਾਲ ਸਿੰਘ ਅਤੇ ਪ੍ਰੋ. ਸ਼ਿਵਾਨੀ ਸ਼ਰਮਾ ਨੇ ਸਪਤ ਸਿੰਧੂ ਦੀ ਧਰਤੀ ’ਤੇ ਵੇਦਾਂ ਦੀ ਰਚਨਾ ਤੋਂ ਲੈ ਕੇ ਆਦਿ ਗ੍ਰੰਥ ਦੀ ਰਚਨਾ ਤੱਕ ਦੇ ਸਫ਼ਰ ਦੀ ਗਾਥਾ ਬਹੁਤ ਹੀ ਵਿਸਥਾਰ ਪੂਰਵਕ ਦਿੱਤੀ ਗਈ। ਚੇਅਰਮੈਨ ਵਿਪਨ ਸ਼ਰਮਾ ਨੇ ਉਚੇਚੇ ਤੌਰ ਤੇ ਮਿਲੇ ਇਸ ਸਨਮਾਨ ਲਈ ਪ੍ਰਬੰਧਕ ਕਮੇਟੀ ਨਵੇਕਿਤਾ ਮੰਚ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ।
