ਸੱਤਿਅਮ ਗਰੁੱਪ ਨੂੰ ਭਾਰਤ ਸਰਕਾਰ ਵਲੋਂ ਮਿਲਿਆ 120 ਵਿਦਿਆਰਥੀਆਂ ਨੂੰ ਮੁਫ਼ਤ ਹੋਟਲ ਮੈਨੇਜਮੈਂਟ ਕੋਰਸ ਦਾ ਵਰਕ ਆਰਡਰ

ਨਕੋਦਰ:- ਸਥਾਨਕ ਸੱਤਿਅਮ ਗਰੁੱਪ ਨੂੰ ਭਾਰਤ ਸਰਕਾਰ ਦੇ ਅਦਾਰੇ ਟੂਰਿਜਮ ਐਂਡ ਹੋਸਪਿਟੈਲਿਟੀ ਸੈਕਟਰ ਸਕਿਲ ਕੌਂਸਲ ਨਵੀਂ ਦਿੱਲੀ ਵੱਲੋਂ 120 ਵਿਦਿਆਰਥੀਆਂ ਨੂੰ ਹੋਟਲ ਮੈਨੇਜਮੈਂਟ ਦੇ ਕੋਰਸ ਤਹਿਤ ਘੱਟ ਸਮੇਂ ਦੇ ਕੋਰਸ ਸ਼ੁਰੂ ਕਰਨ ਦਾ ਵਰਕ ਆਰਡਰ ਮਿਲਿਆ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਗਰੁੱਪ ਦੇ ਚੇਅਰਮੈਨ ਵਿਪਨ ਸ਼ਰਮਾ ਅਤੇ ਚੇਅਰਪਰਸਨ ਜਯੋਤੀ ਸ਼ਰਮਾ ਨੇ ਦੱਸਿਆ ਕਿ ‘ਮੇਨ ਸ਼ੈਫ’ ਅਤੇ ‘ਡੈਮੀ ਸ਼ੈਫ ਦੀ ਪਾਰਟੀ’ ਜੋ ਕਿ ਢਾਈ ਤੋਂ ਤਿੰਨ ਮਹੀਨੇ ਦੇ ਕੋਰਸਾਂ ਦਾ ਦਾਖਲਾ ਸ਼ੁਰੂ ਕਰ ਦਿੱਤਾ ਗਿਆ ਹੈ। ਜਿੱਥੇ ਕਿ ਪੜ੍ਹਾਈ ਦੇ ਨਾਲ-ਨਾਲ ਮੁਫਤ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਅਤੇ ਕੋਰਸ ਪੂਰਾ ਹੋਣ ’ਤੇ ਭਾਰਤ ਸਰਕਾਰ ਦਾ ਸਰਟੀਫਿਕੇਟ ਵੀ ਮਿਲੇਗਾ, ਜੋ ਸੰਸਾਰ ਭਰ ’ਚ ਮਾਨਤਾ ਪ੍ਰਾਪਤ ਹੋਵੇਗਾ। ਸੀਟਾਂ ਸੀਮਤ ਹੋਣ ਕਾਰਨ ਦਾਖਲਾ ਮੈਰਿਟ ਆਧਾਰ ਤੇ ਕੀਤਾ ਜਾਵੇਗਾ ,ਜਿਸ ਦੀ ਯੋਗਤਾ ਬਾਰਵੀਂ ਪਾਸ ਹੈ।
