ਹਰੀ ਓਮ ਨਮੋਂ ਸ਼ਿਵਾਏ ਕਮੇਟੀ ਨਕੋਦਰ ਵੱਲੋਂ 17ਵਾਂ ਸ਼ਿਵ ਵਿਆਹ, ਸ਼ਿਵ ਮਹਿਮਾ ਅਤੇ ਸ਼ਿਵ ਤਾਂਡਵ 2 ਮਾਰਚ ਨੂੰ

ਨਕੋਦਰ 24 ਫਰਵਰੀ (ਨਿਰਮਲ ਬਿੱਟੂ, ਢੀਂਗਰਾ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਰੀ ਓਮ ਨਮੋਂ ਸ਼ਿਵਾਏ ਕਮੇਟੀ ਚਰਸੀ ਗੇਟ (ਸਬਜੀ ਮੰਡੀ) ਨਕੋਦਰ ਵੱਲੋਂ ਸੁਨੀਲ ਕੁਮਾਰ ਪ੍ਰਧਾਨ ਦੀ ਅਗਵਾਈ ਹੇਠ 17ਵਾਂ ਸ਼ਿਵ ਵਿਆਹ, ਸ਼ਿਵ ਮਹਿਮਾ ਅਤੇ ਸ਼ਿਵ ਤਾਂਡਵ ਮਿਤੀ 2 ਮਾਰਚ ਦਿਨ ਸ਼ਨੀਵਾਰ ਨੂੰ ਸਬਜੀ ਮੰਡੀ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸੁਨੀਲ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2 ਮਾਰਚ ਦਿਨ ਸ਼ਨੀਵਾਰ ਝੰਡੇ ਦੀ ਰਸਮ ਸ਼ਾਮ 4 ਵਜੇ ਅਨਿਲ ਜੈਰਥ ਬਾਬਾ ਜੀ (ਗੱਦੀ ਨਸ਼ੀਨ ਮੰਦਿਰ ਗੁੱਗਾ ਜਾਹਿਰ ਵੀਰ ਜੀ ਬਜਵਾੜਾ ਕਲਾਂ (ਹੁਸ਼ਿਆਰਪੁਰ) ਵਾਲੇ ਸ਼ਿਵ ਮੰਦਿਰ ਛੋਟਾ ਚੌਂਕ ਵਿਖੇ ਅਦਾ ਕਰਣਗੇ। ਸ਼ਿਵ ਬਰਾਤ ਦਾ ਸ਼ੁੱਭ ਆਰੰਭ 4.30 ਵਜੇ ਸ਼ਾਮ ਚਰਸੀ ਗੇਟ ਤੋਂ ਬੈਂਡ ਬਾਜੇ ਨਾਲ ਆਰੰਭ ਹੋਵੇਗੀ। ਸ਼ਿਵ ਵਿਆਹ 7.30 ਵਜੇ ਰਾਤ ਸਬਜੀ ਮੰਡੀ ਵਿਖੇ ਹੋਵੇਗਾ ਅਤੇ ਸ਼ਿਵ ਮਹਿਮਾ, ਸ਼ਿਵ ਤਾਂਡਵ 9 ਵਜੇ ਰਾਤ ਜਿਸ ਵਿੱਚ ਪ੍ਰਸਿੱਧ ਕਲਾਕਾਰ ਕਪਿਲ ਕੋਹਲੀ ਪਹੁੰਚ ਰਹੇ ਹਨ।
