August 6, 2025
#Punjab

ਹਲਕੇ ਦੀਆਂ ਸਾਰੀਆਂ ਲਿੰਕ ਸੜਕਾਂ ਨੂੰ ਚੌੜਾ ਕਰਨ ਦੀ ਯੋਜਨਾ ਬਣਾ ਰਹੇ ਹਨ – ਰੋੜੀ

ਹੁਸ਼ਿਆਰਪੁਰ/ਗੜਸ਼ੰਕਰ (ਨੀਤੂ ਸ਼ਰਮਾ/ਹੇਮਰਾਜ) ਸਦਰਪੁਰ ਤੋਂ ਰੋਡ਼ਮਜਾਰਾ ਲਿੰਕ ਸੜਕ ਲਈ ਤਿੰਨ ਕਰੋੜ ਦੀ ਰਾਸ਼ੀ ਜਾਰੀ।
ਗੜ੍ਹਸ਼ੰਕਰ:- ਹਲਕੇ ਦੀਆਂ ਲਿੰਕ ਸੜਕਾਂ ਨੂੰ ਮਜ਼ਬੂਤ ਤੇ ਚੌੜਾ ਕੀਤਾ ਜਾ ਰਿਹਾ ਹੈ ਜਿਸ ਤਹਿਤ ਅੱਜ ਹਲਕੇ ਦੇ ਪਿੰਡ ਸਦਰਪੁਰ ਵਿਖੇ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਨੀਂਹ ਪੱਥਰ ਰੱਖਿਆ। ਜ਼ਿਕਰਯੋਗ ਹੈ ਕਿ ਇਹ ਸੜਕ ਸਦਰਪੁਰ, ਚੱਕ ਰੋਤਾਂ, ਕੁਨੈਲ ਤੋਂ ਰੋੜ ਮਜਾਰਾ ਤੱਕ ਜੋ ਕਿ ਕਈ ਸਮੇਂ ਤੋਂ ਖਸਤਾ ਹਾਲਤ ਚ ਸੀ ਜੋ ਕਿ 10 ਫੁੱਟ ਚੋੜੀ ਸੀ। ਸ਼੍ਰੀ ਰੋੜੀ ਨੇ ਕਿਹਾ ਕਿ ਇਸ ਸੜਕ ਨੂੰ ਜਿੱਥੇ ਮਜ਼ਬੂਤ ਕੀਤਾ ਜਾਵੇਗਾ ਉੱਥੇ ਸੜਕ ਨੂੰ ਚੌੜਾ ਵੀ ਕੀਤਾ ਜਾਵੇਗਾ। ਸ਼੍ਰੀ ਰੋੜੀ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਖਾਸ ਕਰ ਕਿਸਾਨਾਂ ਨੂੰ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਜਾਣ ਵਿੱਚ ਔਖਾ ਹੁੰਦਾ ਸੀ ਤੇ ਹੁਣ ਸੜਕ ਦੇ ਚੌੜਾ ਹੁਣ ਨਾਲ ਕਿਸਾਨਾਂ ਤੇ ਆਮ ਲੋਕਾਂ ਦਾ ਆਉਣਾ ਜਾਣਾ ਸੌਖਾ ਹੋਵੇਗਾ। ਸ਼੍ਰੀ ਰੋੜੀ ਨੇ ਕਿਹਾ ਕਿ ਹਲਕੇ ਦੀਆਂ ਬਾਕੀ ਸੜਕਾਂ ਨੂੰ ਚੌੜਾ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਕਾਰਜਕਾਰੀ ਇੰਜ: ਦਿਲਪ੍ਰੀਤ ਸਿੰਘ, ਅਮਨਦੀਪ ਐਸ. ਡੀ. ਓ. ਚਰਨਜੀਤ ਸਿੰਘ ਚੰਨੀ, ਸਦਰਪੁਰ ਦੇ ਸਰਪੰਚ ਸ਼੍ਰੀ ਰਾਮ ਲਾਲ , ਸਾਬਕਾ ਸਰਪੰਚ ਬਲਵਿੰਦਰ ਸਿੰਘ, ਜੁਝਾਰ ਸਿੰਘ ਨਾਗਰਾ ਸਰਪੰਚ , ਮੱਖਣ ਸਿੰਘ, ਭੁਪਿੰਦਰ ਸਿੰਘ ਹਿਆਤਪੁਰ ਆਦਿ ਹਾਜ਼ਰ ਸਨ।

Leave a comment

Your email address will not be published. Required fields are marked *