ਹਾਜੀਪੁਰ ਪੁਲਿਸ ਵੱਲੋਂ ਕਰਵਾਇਆ ਗਿਆ ਫੁੱਟਬਾਲ ਟੂਰਨਾਮੈਂਟ

ਹਾਜੀਪੁਰ (ਜਸਵੀਰ ਸਿੰਘ ਪੁਰੇਵਾਲ) ਮਾਨਯੋਗ ਡੀ ਜੀ ਪੀ ਸਾਹਿਬ ਪੰਜਾਬ ਅਤੇ ਸ਼੍ਰੀ ਸੁਰਿੰਦਰ ਲਾਂਬਾ ਆਈ ਪੀ ਐੱਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹਾਜੀਪੁਰ ਬਲਾਕ ਹੇਠ ਪੈਂਦੇ ਪਿੰਡ ਆਸਫਪੁਰ ਵਿਖੇ ਫੁਟਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਪਿੰਡਾਂ ਦੀਆਂ ਟੀਮਾਂ ਵੱਲੋਂ ਹਿੱਸਾ ਲਿਆ ਗਿਆ ਜਿਸ ਵਿੱਚ ਡੀ ਐੱਸ ਵਿਪਨ ਕੁਮਾਰ ਡੀ ਐੱਸ ਪੀ ਸਬ ਡਵੀਜ਼ਨ ਮੁਕੇਰੀਆਂ ਅਤੇ ਹਾਜੀਪੁਰ ਥਾਣਾ ਮੁਖੀ ਪੰਕਜ਼ ਕੁਮਾਰ ਵੱਲੋਂ ਇਸ ਟੂਰਨਾਮੈਂਟ ਵਿੱਚ ਸ਼ਿਰਕਤ ਕੀਤੀ ਗਈ ਸ੍ਰੀ ਵਿਪਨ ਕੁਮਾਰ ਡੀ ਐੱਸ ਪੀ ਮੁਕੇਰੀਆਂ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਇਸ ਤਰ੍ਹਾਂ ਦੇ ਖੇਡ ਮੇਲਿਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ ਇਸ ਮੌਕੇ ਪਿੰਡ ਦੇ ਮੋਹਤਬਰਾਂ ਲੋਕਾਂ ਵੱਲੋਂ ਇਸ ਖੇਡ ਮੇਲੇ ਵਿੱਚ ਨੋਜਵਾਨਾਂ ਨੂੰ ਉਤਸ਼ਾਹਿਤ ਕੀਤਾ ਗਿਆ
