September 27, 2025
#Latest News

ਹਿਮਾਚਲ ਪ੍ਰਦੇਸ਼ ਦੇ ਪਿੰਡ ਗੋਦਪੁਰ ਜੈਚੰਦ ਦੇ ਮ੍ਰਿਤਕ ਗੁਰਵਿੰਦਰ ਕੁਮਾਰ ਕੇ ਪਰਿਵਾਰ ਨੂੰ ਹਲੇ ਤੱਕ ਨਹੀਂ ਮਿਲਿਆ ਇਨਸਾਫ਼

ਊਨਾ (ਨੀਤੂਸ਼ਰਮਾ/ਹੇਮਰਾਜ) ਪੰਜਾਬ ਦੇ ਨਾਲ ਲੱਗਦੇ ਪਿੰਡ ਬੀਤੇ ਦਿਨੀ ਹਿਮਾਚਲ ਪ੍ਰਦੇਸ਼ ਦੇ ਸਬ-ਡਵੀਜ਼ਨ ਹਰੋਲੀ ਅਧੀਨ ਪੈਂਦੇ ਪਿੰਡ ਗੋਂਦਪੁਰ ਜੈਚੰਦ ਵਿਚ ਦਰਖਤ ਤੇ 16 ਸਾਲਾ ਗੁਰਵਿੰਦਰ ਕੁਮਾਰ ਦੀ ਲਾਸ਼ ਲਟਕਦੀ ਮਿਲਣ ਦੇ ਮਾਮਲੇ ਵਿੱਚ ਪਰਿਵਾਰਕ ਮੈਂਬਰ ਲਗਾਤਾਰ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ। ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਸੋਮਵਾਰ ਨੂੰ ਫਿਰ ਦੂਜੀ ਵਾਰ ਮਹਾਂਰਿਸ਼ੀ ਵਾਲਮੀਕਿ ਗੁਰੂ ਰਵਿਦਾਸ ਯੂਥ ਏਕਤਾ ਮਹਾਸਭਾ ਦੀ ਅਗਵਾਈ ‘ਚ ਮਿੰਨੀ ਸਕੱਤਰਤ ਪਹੁੰਚਿਆ। ਜਿੱਥੇ ਪਰਿਵਾਰ ਨੇ ਆਪਣੇ ਪੁੱਤਰ ਦੇ ਇਨਸਾਫ ਲਈ ਆਵਾਜ਼ ਬੁਲੰਦ ਕੀਤੀ। ਇਸ ਤੋਂ ਬਾਅਦ ਐਸਪੀ ਊਨਾ ਨੂੰ ਮਿਲੇ ਅਤੇ ਉਨ੍ਹਾਂ ਨੇ ਕਤਲ ਦਾ ਸ਼ੱਕ ਪ੍ਰਗਟ ਕਰਦਿਆਂ ਕਾਤਲਾਂ ਨੂੰ ਫੜਨ ਲਈ ਕਿਹਾ। ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਗੋਂਦਪੁਰ ਜੈਚੰਦ ਵਿਖੇ ਧਰਨਾ ਦੇਣ ਲਈ ਮਜਬੂਰ ਹੋਣਗੇ | ਦੱਸ ਦੇਈਏ ਕਿ ਮੰਗਲਵਾਰ ਸਵੇਰੇ ਗੋਂਦਪੁਰ-ਜੈਚੰਦ ‘ਚ ਗੁਰਵਿੰਦਰ ਕੁਮਾਰ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ ਸੀ। ਮ੍ਰਿਤਕ ਗੁਰਵਿੰਦਰ ਕੁਮਾਰ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੇਟੇ ਦਾ ਕਤਲ ਕੀਤਾ ਗਿਆ ਹੈ। ਜਦ ਕਿ ਪੁਲਸ ਨੇ ਖੁਦਕੁਸ਼ੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਪੁਲਸ ਨੂੰ ਉਨ੍ਹਾਂ ਲੋਕਾਂ ਤੋਂ ਪੁੱਛਗਿੱਛ ਕਰਨੀ ਚਾਹੀਦੀ ਹੈ। ਜਿਨ੍ਹਾਂ ‘ਤੇ ਉਨ੍ਹਾਂ ਨੇ ਸ਼ੱਕ ਜਤਾਇਆ ਹੈ। ਇਸ ਦੇ ਨਾਲ ਹੀ ਲੜਕੇ ਦੀ ਇਕ ਲੜਕੀ ਨਾਲ ਦੋਸਤੀ ਹੋਣ ਕਾਰਨ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਬੇਟੇ ਗੁਰਵਿੰਦਰ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਹਨ। ਮ੍ਰਿਤਕ ਗੁਰਵਿੰਦਰ ਕੁਮਾਰ ਦੇ ਫੋਨ ਵਿਚ ਸਭ ਸਬੂਤ ਹਨ ਫੋਨ ਪੁਲਿਸ ਅਧਿਕਾਰੀਆਂ ਦੇ ਕੋਲ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਗੁਰਵਿੰਦਰ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਵੀ ਪਾਏ ਗਏ ਹਨ। ਇਸ ਤੋਂ ਇਲਾਵਾ ਮ੍ਰਿਤਕ ਦੇ ਗੁਪਤ ਅੰਗਾਂ ‘ਤੇ ਸੱਟਾਂ ਦੇ ਨਿਸ਼ਾਨ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲੀਸ ਸਹੀ ਕਾਰਵਾਈ ਨਹੀਂ ਕਰ ਰਹੀ। ਸਗੋਂ ਪੁਲਿਸ ਪੀੜਤਾ ਦੇ ਘਰ ਆ ਕੇ ਤਲਾਸ਼ੀ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੇ ਮਾਮਲੇ ਵਿੱਚ ਤੁਰੰਤ ਕਾਰਵਾਈ ਨਾ ਕੀਤੀ ਤਾਂ ਮ੍ਰਿਤਕ ਦੇ ਪਿੰਡ ਵਿੱਚ ਜਲਦ ਹੀ ਧਰਨਾ ਦਿੱਤਾ ਜਾਵੇਗਾ। ਕੀ ਕਿਹਾ ਊਨਾ ਦੇ ਐਸ ਪੀ ਨੇ ਦੂਜੇ ਪਾਸੇ ਊਨਾ ਦੇ ਐਸਪੀ ਰਾਕੇਸ਼ ਸਿੰਘ ਨੇ ਦੱਸਿਆ ਕਿ ਪੁਲੀਸ ਪੋਸਟ ਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਗੁਰਵਿੰਦਰ ਨੇ ਖੁਦਕੁਸ਼ੀ ਕੀਤੀ ਹੈ ਜਾਂ ਉਸ ਦਾ ਕਤਲ ਕੀਤਾ ਗਿਆ ਹੈ। ਐਸਪੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੂੰ ਨਿਰਪੱਖ ਜਾਂਚ ਤੋਂ ਬਾਅਦ ਇਨਸਾਫ਼ ਦਾ ਭਰੋਸਾ ਦਿੱਤਾ ਗਿਆ ਹੈ। ਮ੍ਰਿਤਕ ਗੁਰਵਿੰਦਰ ਕੁਮਾਰ ਦੀ ਅੰਤਿਮ ਅਰਦਾਸ ਤੇ ਉਪ ਮੁੱਖ ਮੰਤਰੀ ਮ੍ਰਿਤਕ ਗੁਰਵਿੰਦਰ ਕੁਮਾਰ ਦੇ ਘਰ ਪਹੁੰਚੇ ਤੇ ਪਰਿਵਾਰਕ ਮੈਬਰਾਂ ਨਾਲ ਦੁੱਖ ਸਾਝਾਂ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਨਸਾਫ ਜਰੂਰ ਮਿਲੇਗਾ। ਉਪ ਮੁੱਖ ਮੰਤਰੀ ਮੁਕੇਸ਼ ਅਗਨੋਤਰੀ ਨੇ ਪੀੜਤ ਦੇ ਘਰ ਪਹੁੰਚ ਕੇ ਨਿਰਪੱਖ ਜਾਂਚ ਦੇ ਆਦੇਸ਼ ਦਿੱਤੇ । ਹੁਣ ਦੇਖ ਦੇ ਹਾ ਕਿ ਬਿਸਰਾ ਦੀ ਰਿਪੋਰਟ ਲਈ ਫੋਰੈਂਸਿਕ ਲੈਬ ਭੇਜ ਦਿੱਤਾ ਗਿਆ ਹੈ, ਇਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸੱਚਾਈ ਦਾ ਪਤਾ ਲੱਗੇਗਾ। ਰਿਪੋਰਟ ਆਨੇ ਤੇ ਹੀ ਦੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਪੀੜਤ ਪਰਿਵਾਰ ਨੂੰ ਹੁਣ ਕਦੋ ਇਨਸਾਫ ਮਿਲਦਾ ਹਿਮਾਚਲ ਪ੍ਰਦੇਸ਼ ਦੀ ਪੁਲਿਸ ਕਦੋ ਤੱਕ ਇਹ ਉਲਝੀ ਹੋਈ ਗੁਥੀ ਨੂੰ ਸੁਲਝਾਉਣ ਚ ਕਾਮਯਾਬ ਹੋਵੇ। ਹੇਰਾਨੀ ਜਣਕ ਗੱਲ ਏ ਹੈ ਕਿ ਮ੍ਰਿਤਕ ਗੁਰਵਿੰਦਰ ਕੁਮਾਰ ਦੇ ਪਰਿਵਾਰ ਤੇ ਪੁਲਿਸ ਅਧਿਕਾਰੀਆਂ ਵਲੋ ਮ੍ਰਿਤਕ ਗੁਰਵਿੰਦਰ ਦੀ ਮ੍ਰਿਤਕ ਦੇਹ ਦੇ ਗੁਪਤ ਅੰਗ ਤੇ ਸੱਟਾਂ ਦੇ ਨਿਸ਼ਾਨ ਦੇਖੇਗੇ ਹੈ ਇਹ ਦੇਖ ਕਿ ਵੀ ਪੁਲਿਸ ਅਧਿਕਾਰੀਆਂ ਵਲੋ ਆਤਮ ਹੱਤਿਆ ਦਾ ਮਾਮਲਾ ਦਰਜ ਕਿਉਂ ਕੀਤਾ ਗਿਆ।

Leave a comment

Your email address will not be published. Required fields are marked *