August 6, 2025
#National #Punjab

ਹੈਰੀਟੇਜ ਸਕੂਲ ਦੀ ਖਿਡਾਰਨ ਨੇ ਨੈਸ਼ਨਲ ਨੈਟਬਾਲ ਸਕੂਲ ਗੇਮ ਵਿੱਚ ਲਿਆ ਭਾਗ

ਭਵਾਨੀਗੜ੍ਹ, 20 ਜਨਵਰੀ ( ਵਿਜੈ ਗਰਗ ) ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਵਿਦਿਆਰਥੀ ਜੀਵਨ ਵਿੱਚ ਬਹੁਤ ਅਹਿਮ ਸਥਾਨ ਹੈ। ਖੇਡਾਂ ਵਿਦਿਆਰਥੀਆਂ ਵਿੱਚ ਨੈਤਿਕ ਗੁਣ, ਅਨੁਸ਼ਾਸਨ ਅਤੇ ਆਪਸੀ ਪਿਆਰ ਪੈਦਾ ਕਰਦੀਆਂ ਹਨ। ਇਸ ਨੂੰ ਮੁੱਖ ਰੱਖਦੇ ਹੋਏ ਸਥਾਨਕ ਹੈਰੀਟੇਜ ਪਬਲਿਕ ਸਕੂਲ ਦੀ ਵਿਦਿਆਰਥਣ ਏਕਮ ਨੂਰ (ਅੰਡਰ-14) ਨੇ ਦਿੱਲੀ ਵਿੱਚ ਸੀ.ਬੀ.ਐਸ.ਈ. ਸਕੂਲ ਗੇਮ ਵੈਲਫੇਅਰ ਸੁਸਾਇਟੀ ਵੱਲੋਂ (67ਵੀ ਨੈਸ਼ਨਲ ਸਕੂਲ ਗੇਮਜ਼ 2024) ਨੈੱਟਬਾਲ ਚੈਂਪੀਅਨਸ਼ਿਪ ਵਿੱਚ ਭਾਗ ਲਿਆ।
ਇਸ ਦਾ ਸਿਹਰਾ ਸਕੂਲ ਦੀ ਖੇਡ ਕੋਚ ਜਤਿੰਦਰ ਕੌਰ ਨੂੰ ਜਾਂਦਾ ਹੈ, ਜਿਨ੍ਹਾਂ ਨੇ ਪੂਰੀ ਲਗਨ ਅਤੇ ਮਿਹਨਤ ਨਾਲ ਵਿਦਿਆਰਥਣ ਨੂੰ ਰਾਸ਼ਟਰੀ ਪੱਧਰ ਤੱਕ ਪਹੁੰਚਣ ਲਈ ਪ੍ਰੇਰਿਆ। ਇਸ ਮੌਕੇ ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ,ਸ੍ਰੀਮਤੀ ਆਸ਼ਿਮਾ ਮਿੱਤਲ ਅਤੇ ਸਕੂਲ ਪ੍ਰਿੰਸੀਪਲ ਸ੍ਰੀ ਯੋਗੇਸ਼ਵਰ ਸਿੰਘ ਬਟਿਆਲ ਨੇ ਵਿਦਿਆਰਥਣ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਉਨ੍ਹਾਂ ਨੂੰ ਉੱਚੀਆਂ ਉਡਾਰੀਆਂ ਭਰਨ ਲਈ ਪ੍ਰੇਰਿਤ ਕੀਤਾ।

Leave a comment

Your email address will not be published. Required fields are marked *