August 6, 2025
#Latest News

100 ਗਰਾਮ ਹੈਰੋਇਨ ਅਤੇ 12 ਪੇਟੀਆਂ ਸ਼ਰਾਬ ਠੇਕਾ ਦੇਸੀ ਮਾਰਕਾ DOLLAR XXX RUM ਸਮੇਤ 2 ਵੱਖ-ਵੱਖ ਮੁਕੱਦਮਿਆਂ ਵਿੱਚ 03 ਦੋਸ਼ੀ ਕਾਬੂ।

ਲੁਧਿਆਣਾ (ਮੁਨੀਸ਼ ਵਰਮਾ) ਕੁਲਦੀਪ ਸਿੰਘ ਚਹਿਲ ਆਈ.ਪੀ.ਐਸ, ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲਾ ਪੁਲਿਸ ਲੁਧਿਆਣਾ ਵੱਲੋਂ ਨਸ਼ਾ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦਿਆਂ ADCP ਅਮਨਦੀਪ ਸਿੰਘ ਬਰਾੜ PPS/Investigation Ludhiana, ACP ਅਸ਼ੋਕ ਕੁਮਾਰ PPS/PBI NDPS Cum Narcotics ਲੁਧਿਆਣਾ ਅਤੇ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਗਰੇਵਾਲ ਇੰਚਾਰਜ ਐਟੀ ਨਾਰਕੋਟਿਕ ਸੈੱਲ, 1 & 2 ਲੁਧਿਆਣਾ ਦੀਆਂ ਟੀਮਾਂ ਵੱਲੋ ਕਮਿਸ਼ਨਰੇਟ ਲੁਧਿਆਣਾ ਦੇ ਥਾਣਾ ਸਲੇਮਟਾਬਰੀ, ਲੁਧਿਆਣਾ ਦੇ ਏਰੀਆ ਵਿੱਚੋ 100 ਗਰਾਮ ਸਮੇਤ 01 ਦੋਸ਼ੀ ਅਤੇ ਥਾਣਾ ਸਦਰ, ਲੁਧਿਆਣਾ ਦੇ ਏਰੀਆ ਵਿੱਚੋ 12 ਪੇਟੀਆਂ ਸ਼ਰਾਬ ਠੇਕਾ ਦੇਸੀ ਮਾਰਕਾ DOLLAR XXX RUM ਸਮੇਤ ਥ੍ਰੀ ਵੀਲਰ ਨੰਬਰੀ PB-10 JG 0726 ਰੰਗ ਹਰਾ ਪੀਲਾ ਦੇ 02 ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ ਮਿਤੀ 05-02-2024 ਨੂੰ ਐਂਟੀ ਨਾਰਕੋਟਿਕ ਸੈੱਲ-1 ਲੁਧਿਆਣਾ ਦੀ ਟੀਮ ਨੇ ਦੌਰਾਨੇ ਗਸ਼ਤ ਖਾਲੀ ਪਲਾਟ ਸਾਹਮਣੇ ਗਰਗ ਮਾਰਬਲ ਜੱਸੀਆਂ ਰੋਡ, ਥਾਣਾ ਸਲੇਮ ਟਾਬਰੀ ਲੁਧਿਆਣਾ ਤੋ ਦੋਸ਼ੀ ਲਭਜੀਤ ਸਿੰਘ ਉਰਫ ਲੱਭਾ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਮੁੱਲਾ ਬਹਿਰਾਮ, ਗੋਮਨਪੁਰਾ, ਜਿਲਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਜਾਬਤਾ ਅਨੁਸਾਰ ਤਲਾਸ਼ੀ ਕਰਕੇ ਉਸ ਪਾਸੋ 100 ਗਰਾਮ ਹੈਰੋਇਨ ਬਰਾਮਦ ਕੀਤੀ। ਦੋਸ਼ੀ ਦੇ ਬਰਖਿਲਾਫ ਮੁਕੱਦਮਾ ਨੰਬਰ 23 ਮਿਤੀ 05-02- 2024 ਅ/ਧ 21B-61-85 NDPS Act ਥਾਣਾ ਸਲੇਮ ਟਾਬਰੀ, ਲੁਧਿਆਣਾ ਦਰਜ ਰਜਿਸਟਰ ਕਰਵਾਇਆ ਅਤੇ ਦੋਸ਼ੀ ਉਕਤ ਨੂੰ ਮੁਕੱਦਮਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।

Leave a comment

Your email address will not be published. Required fields are marked *