13 ਦੀਆਂ 13 ਲੋਕ ਸਭਾ ਸੀਟਾਂ ਤੇ ਹੂੰਝਾ ਫੇਰ ਜਿੱਤ ਕਰਾਂਗੇ ਪ੍ਰਾਪਤ – ਸ਼ਮਸ਼ੇਰ ਸਿੰਘ ਬੰਡਾਲਾ ਅਤੇ ਸਰਪੰਚ ਗੁਰਮੀਤ ਸਿੰਘ ਨੰਗਲ ਗੁਰੂ

ਜੰਡਿਆਲਾ ਗੁਰੂ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪਿਛਲੇ 22 ਮਹੀਨੇ ਦੇ ਕਾਰਜਕਾਲ ਦੌਰਾਨ ਆਮ ਆਦਮੀ ਪਾਰਟੀ ਨੇ ਵੱਡੀਆਂ ਪੁਲਾਂਘਾ ਪੁੱਟੀਆਂ ਹਨ ਅਤੇ ਚੋਣਾਂ ਦੌਰਾਨ ਲੋਕਾਂ ਨਾਲ ਜੋ ਗਰੰਟੀਆਂ ਕੀਤੀਆਂ ਗਈਆਂ ਸਨ ਉਸ ਨੂੰ ਪੂਰਾ ਕਰਕੇ ਵਿਖਾਇਆ ਹੈ। ਇਨਾਂ ਸ਼ਬਦਾਂ ਆਮ ਪਾਰਟੀ ਯੂਥ ਆਗੂ ਸ਼ਮਸ਼ੇਰ ਸਿੰਘ ਬੰਡਾਲਾ ਅਤੇ ਸਰਪੰਚ ਗੁਰਮੀਤ ਸਿੰਘ ਨੰਗਲ ਗੁਰੂ ਦੇ ਹਲਕੇ ਜੰਡਿਆਲਾ ਗੁਰੂ ਦੇ ਅਧੀਨ ਪਿੰਡ ਨੰਗਲ ਗੁਰੂ ਵਿਖੇ ਪਿੰਡ ਜਾਣੀਆ,ਸਫੀਪੁਰ,ਬੰਡਾਲਾ,ਠੱਠੀਆ, ਨੰਦਵਾਲਾ, ਨਵਾਂ ਪਿੰਡ,ਜੋਗਾ ਸਿੰਘ ਵਾਲਾ,ਹੋਰ ਆਦਿ ਪਿੰਡਾਂ ਦੇ ਆਮ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਨੇ ਆਉਣ ਵਾਲੀਆਂ ਐਮ ਪੀ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਭਾਰੀ ਵਿਸ਼ਾਲ ਇਕੱਠ ਕੀਤਾ ਗਿਆ ਅਤੇ ਇਸ ਇੱਕਠ ਨੂੰ ਸੰਬੋਧਨ ਕਰਦਿਆਂ ਹੋਏ ਮੋਕੇ,ਤੇਸ਼ਮਸ਼ੇਰ ਸਿੰਘ ਅਤੇ ਗੁਰਮੀਤ ਸਿੰਘ ਸਾਂਝਾ ਬਿਆਨ ਕਰਦਿਆਂ ਹੋਏ ਨੇ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਹਾਈਕਮਾਂਡ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦੇ ਹੁਕਮਾਂ ਅਨੁਸਾਰ ਜਿਸ ਨੂੰ ਖਡੂਰ ਸਾਹਿਬ ਤੋਂ ਐਮ ਪੀ ਦੀ ਉਮੀਦਵਾਰ ਚੋਣ ਲੜੇਗਾ ਉਸ ਦੀ ਤਨੋਂ ਮਨੋਂ ਹੋ ਕਿ ਮਦਦ ਕੀਤੀ ਜਾਵੇਗੀ ਐਮ ਪੀ ਚੋਣਾਂ ਦਾ ਆਮ ਪਾਰਟੀ ਦੇ ਵਰਕਰਾਂ ਨੇ ਪੂਰੀ ਪੂਰੀ ਤਿਆਰੀਆਂ ਕਰ ਦਿੱਤੀਆਂ ਹਨ ਅਤੇ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਪਾਰਟੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ। ਉਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਹੁਣ ਕਹਿਣ ਨੂੰ ਕੁਝ ਨਹੀਂ ਹੈ ਤੇ ਉਹ ਆਪਣੀ ਇੱਜ਼ਤ ਬਚਾਉਣ ਲਈ ਮਨਘੜ੍ਹਤ ਗੱਲਾਂ ਕਰ ਰਹੇ ਹਨ। ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਆਪਣੇ ਆਖਿਰੀ ਸਾਲ ਦੌਰਾਨ ਹੀ ਚੋਣ ਵਾਅਦਿਆਂ ਨੂੰ ਪੂਰਾ ਕਰਨ ਦਾ ਯਤਨ ਕਰਦੀਆਂ ਸਨ।ਸਮਸੇਰ ਸਿੰਘ ਅਤੇ ਗੁਰਮੀਤ ਸਿੰਘ ਨੇ ਸਾਂਝਾ ਬਿਆਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦਾ ਇਕ ਹੀ ਉਦੇਸ਼ ਹੈ ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਉਣਾ। ਉਨਾਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਓ ਅਸੀਂ ਸਾਰੇ ਮਿਲ ਕੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰੀਏ ਤਾਂ ਜੋ ਇਕ ਨਵੀਂ ਆਸ ਅਤੇ ਨਵੀਂ ਉਮੀਦ ਨਾਲ ਪੰਜਾਬ ਨੂੰ ਮੁੜ ਰੰਗਲਾ ਬਣਾਇਆ ਜਾ ਸਕੇ।ਇਸ ਮੌਕੇ,ਤੇ ਨਾਲ ਸਰਪੰਚ ਹਰਜਿੰਦਰ ਕੋਰ ਨੰਗਲ ਗੁਰੂ ਪ੍ਰਧਾਨ ਰਵਿੰਦਰ ਸਿੰਘ ਸੋਨੀ ਤਰਸੇਮ ਸਿੰਘ ਮਿਸਤਰੀ ਨੰਗਲ ਗੁਰੂ ਅੰਗਰੇਜ਼ ਸਿੰਘ ਸਾਬਕਾ ਸਰਪੰਚ ਮਹਿਲ ਸਿੰਘ ਮੈਂਬਰ ਦਲਬੀਰ ਸਿੰਘ ਤਰਸੇਮ ਸਿੰਘ ਜਾਣੀਆਂ ਸਾਹਿਬ ਸਿੰਘ ਉਂਕਾਰ ਸਿੰਘ ਚਰਨਜੀਤ ਸਿੰਘ ਭਾਗ ਸਿੰਘ ਕੰਵਲਜੀਤ ਸਿੰਘ ਠੱਠੀਆ ਸੇਰ ਸਿੰਘ ਫੋਜੀ ਰਣਜੀਤ ਸਿੰਘ ਮਿੰਟੂ ਯੂਥ ਪ੍ਰਧਾਨ ਲਵਪ੍ਰੀਤ ਸਿੰਘ ਬੰਡਾਲਾ ਬਲਦੇਵ ਸਿੰਘ ਟਕਸਾਲੀ ਵਰਕਰਾਂ ਸੁੱਚਾ ਸਿੰਘ ਸੀਮੇਂਟ ਸਟੋਰ ਬਲਵੰਤ ਸਿੰਘ ਗੋਪੀ ਦੀ ਪੱਤੀ ਬਲਬੀਰ ਸਿੰਘ ਸਫੀਪੁਰ ਸ਼ਮਸ਼ੇਰ ਸਿੰਘ ਯੂਥ ਆਗੂ ਨੰਦ ਵਾਲਾ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਸਫੀਪੁਰ ਜਗਤਾਰ ਸਿੰਘ ਡਾਕਟਰ ਗੁਰਵਿੰਦਰ ਸਿੰਘ ਨੰਗਲ ਗੁਰੂ ਸਨਦੀਪ ਸਿੰਘ ਇੰਦਰਪਾਲ ਸਿੰਘ ਸਰਬਜੀਤ ਸਿੰਘ ਮੀਰਾਂ ਸਿੰਘ ਰਵੇਲ ਸਿੰਘ ਸਤਨਾਮ ਸਿੰਘ ਸਫੀਪੁਰ ਗੁਰਦੇਵ ਸਿੰਘ ਗੁਰਸੇਵਕ ਸਿੰਘ ਨੰਦ ਵਾਲਾ ਨਵਾਂ ਪਿੰਡ ਅਮਰੀਕ ਸਿੰਘ ਸੁਖਦੇਵ ਸਿੰਘ ਜੋਗਾ ਸਿੰਘ ਵਾਲਾ ਸੁਖਦੇਵ ਸਿੰਘ ਗੁਰਮੀਤ ਸਿੰਘ ਰਣਜੋਤ ਸਿੰਘ ਪਿੰਡ ਜੋਗਾ ਸਿੰਘ ਵਾਲਾ ਹੋਰ ਆਦਿ ਹਾਜ਼ਰ ਸਨ।
