16 ਫਰਵਰੀ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਬਾਜਾਰ ਵਿਚ ਕੀਤਾ ਗਿਆ ਮਾਰਚ

ਭਵਾਨੀਗੜ੍ਹ (ਵਿਜੈ ਗਰਗ) ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਸਮੇਤ ਪੰਜਾਬ ਦੀਆਂ ਸਮੂਹ ਮਜ਼ਦੂਰ ਮੁਲਾਜ਼ਮ ਤੇ ਵਪਾਰਕ ਜਥੇਬੰਦੀਆਂ ਦੇ ਸਾਂਝੇ ਸੱਦੇ ਤਹਿਤ 16 ਤਰੀਕ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਸੂਬਾ ਪੱਧਰੀ ਸੱਦੇ ਤਹਿਤ ਭਵਾਨੀਗੜ੍ਹ ਸ਼ਹਿਰ ਦੇ ਬਾਜ਼ਾਰਾਂ ਵਿੱਚ ਮਾਰਚ ਕਰਕੇ ਦੁਕਾਨਦਾਰਾਂ ਨੂੰ ਬਾਜ਼ਾਰ ਬੰਦਰ ਰੱਖਣ ਦੀ ਬੇਨਤੀ ਕੀਤੀ ਗਈ ਜਿਸ ਦਾ ਸਮੁੱਚੇ ਦੁਕਾਨਦਾਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਇਸ ਤੋਂ ਬਿਨਾਂ ਸ਼ਹਿਰ ਦੇ ਆੜਤੀਆ ਐਸੋਸੀਏਸ਼ਨ ਵਪਾਰ ਮੰਡਲ ਟਰੱਕ ਯੂਨੀਅਨ ਸਮੇਤ ਹਰ ਵਰਗ ਤੱਕ ਪਹੁੰਚ ਕਰਕੇ ਪਿੰਡਾਂ ਸ਼ਹਿਰਾਂ ਨੂੰ ਮੁਕੰਮਲ ਤੌਰ ਤੇ ਬੰਦ ਕਰਨ ਦੀਆਂ ਤਿਆਰੀਆਂ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਬੀ ਕੇ ਯੂ ਰਾਜੇਵਾਲ ਗੁਰਮੀਤ ਸਿੰਘ ਕਪਿਆਲ, ਦਰਬਾਰਾ ਸਿੰਘ ਨਾਗਰਾ, ਕਸ਼ਮੀਰ ਸਿੰਘ ਘਰਾਚੋਂ, ਜਸਪਾਲ ਸਿੰਘ ਘਰਾਚੋਂ, ਬਲਜਿੰਦਰ ਸਿੰਘ ਸੰਘਰੇੜੀ, ਜਗਦੇਵ ਸਿੰਘ ਘਰਾਚੋਂ, ਕੁਲਵਿੰਦਰ ਸਿੰਘ ਮਾਂਝਾ, ਕੁਲਤਾਰ ਸਿੰਘ ਬੀ ਕੇ ਯੂ ਡਕੌਂਦਾ ਬੁਰਜ਼ ਗਿੱਲ, ਗੁਰਮੀਤ ਸਿੰਘ ਭੱਟੀਵਾਲ, ਗੋਰਾ ਸਿੰਘ, ਜਰਨੈਲ ਸਿੰਘ ਘਰਾਚੋਂ, ਮਿੱਠੂ ਸਿੰਘ ਭਵਾਨੀਗੜ੍ਹ, ਧਿਆਨ ਸਿੰਘ,ਟੇਹਲ ਸਿੰਘ, ਸੁਪਿੰਦਰ ਸਿੰਘ ਬੀ ਕੇ ਯੂ ਉਗਰਾਹਾਂ ਗੁਰਚੇਤ ਸਿੰਘ ਭੱਟੀਵਾਲ ਕਲਾਂ, ਗੁਰਦੇਵ ਸਿੰਘ ਆਲੋਅਰਖ, ਜੋਗਿੰਦਰ ਸਿੰਘ, ਹਰਵਿੰਦਰ ਸਿੰਘ, ਜੋਗਿੰਦਰ ਸਿੰਘ ਬੀ ਕੇ ਯੂ ਡਕੌਂਦਾ ਧਨੇਰ: ਰਣਧੀਰ ਸਿੰਘ ਭੱਟੀਵਾਲ, ਬਹਾਦਰ ਸਿੰਘ ਘਰਾਚੋਂ, ਸੁਖਦੇਵ ਸਿੰਘ, ਕਰਮਜੀਤ ਸਿੰਘ, ਭਰਪੂਰ ਸਿੰਘ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਮੁਕੇਸ਼ ਮਲੌਦ, ਗੁਰਚਰਨ ਸਿੰਘ ਘਰਾਚੋਂ, ਅਵਤਾਰ ਸਿੰਘ, ਸੁਖਵਿੰਦਰ ਸਿੰਘ ਡੀ ਟੀ ਐਫ , ਡੀ ਐਮ ਐਫ, ਕੁਲਵੰਤ ਸਿੰਘ ਖਨੌਰੀ, ਕਰਮਜੀਤ ਸਿੰਘ ਨਦਾਮਪੁਰ ਆਦ ਹਾਜ਼ਰ ਸਨ।
