2024 ਦੀਆ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਬੁਢਲਾਡਾ ਸ਼ਹਿਰ ਅੰਦਰ ਡੀ.ਐਸ.ਪੀ ਮਨਜੀਤ ਸਿੰਘ ਔਲਖ ਦੀ ਅਗਵਾਈ ਹੇਠ ਕੱਢਿਆ ਗਿਆ ਫਲੈਗ ਮਾਰਚ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) 2024 ਦੀਆਂ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਪੁਲਿਸ ਵਲੋਂ ਡੀ.ਐਸ.ਪੀ. ਮਨਜੀਤ ਸਿੰਘ ਔਲਖ ਦੀ ਅਗਵਾਈ ਹੇਠ ਬੁਢਲਾਡਾ ਸ਼ਹਿਰ ਵਿਚ ਫਲੈਗ ਮਾਰਚ ਕੱਢਿਆ ਗਿਆ।ਇਹ ਫਲੈਗ ਮਾਰਚ ਸਿਟੀ ਥਾਣੇ ਤੋਂ ਚਲਕੇ ਰੇਲਵੇ ਰੋਡ, ਗਾਂਧੀ ਬਾਜ਼ਾਰ,ਗੋਲ ਚੱਕਰ, ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਹੁੰਦਾ ਹੋਇਆ ਮੁੜ ਥਾਣਾ ਸਿਟੀ ਬੁਢਲਾਡਾ ਵਿਚ ਦੇਰ ਸ਼ਾਮ ਨੂੰ ਸਮਾਪਤ ਕੀਤਾ ਗਿਆ।ਇਸ ਫਲੈਗ ਮਾਰਚ ਵਿਚ ਗੁਜਰਾਤ ਪੁਲਿਸ ਤੇ ਬੋਹਾ ਥਾਣਾ ਬਰੇਟਾ ਥਾਣਾ ਦੀ ਪੁਲਿਸ ਟੀਮ ਵੀ ਹਾਜ਼ਿਰ ਸੀ।ਇਸ ਮੌਕੇ ਡੀ ਐਸ ਪੀ ਮਨਜੀਤ ਸਿੰਘ ਔਲਖ ਤੇ ਸਿਟੀ ਥਾਣਾ ਬੁਢਲਾਡਾ ਦੇ ਐੱਸ.ਐੱਚ.ਓ. ਜਸਕਰਨ ਸਿੰਘ ਨੇ ਸ਼ਹਿਰ ਦੇ ਲੋਕਾਂ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਤੇ ਪੁਲਿਸ ਪ੍ਰਤੀ ਵਿਸ਼ਵਾਸ ਰੱਖਣ ਲਈ ਤੇ ਕਿਸੇ ਤਰਾ ਦੀ ਅਫ਼ਵਾਹ ਉੱਪਰ ਯਕੀਨ ਨਾ ਕਰਨ ਦੀ ਅਪੀਲ ਕੀਤੀ ਅਤੇ ਚੋਣਾਂ ਵਿੱਚ ਬਿਨਾਂ ਕਿਸੇ ਦੀ ਆੜ ਤੇ ਆਪਣੀ ਮਨ ਮਰਜੀ ਨਾਲ ਵੋਟਾਂ ਵਿੱਚ ਹਿੱਸਾ ਲੈਣ ਦਾ ਸੁਨੇਹਾ ਦਿੱਤਾ।
