28ਵੀਂ ਜਿਲਾ ਸ਼ੂਟਿੰਗ ਚੈਂਪੀਅਨਸ਼ਿਪ ਪੁਲਿਸ ਪਬਲਿਕ ਸ.ਸ.ਸਕੂਲ ਮਾਨਸਾ ਵਿਖੇ ਨਿਰੰਤਰ ਜਾਰੀ।

ਬੁਢਲਾਡਾ (ਦਵਿੰਦਰ ਸਿੰਘ ਕੋਹਲੀ)28ਵੀਂ ਜਿਲਾ ਸ਼ੂਟਿੰਗ ਚੈਂਪੀਅਨਸ਼ਿਪ 2024 ਨੂੰ ਪੁਲਿਸ ਪਬਲਿਕ ਸ.ਸ.ਸਕੂਲ ਮਾਨਸਾ ਵਿਖੇ ਚਲ ਰਹੀ ਹੈ। ਇਸ ਟੂਰਨਾਮੈਂਟ ਦਾ ਉਦਘਾਟਨ ਪ੍ਰਿੰਸੀਪਲ ਮਨਮੋਹਨ ਸਿੰਘ ਧਾਲੀਵਾਲ ਸਰਕਾਰੀ ਸੈਕੰਡਰੀ ਸਕੂਲ ਪੁਲਿਸ ਲਾਈਨ ਮਾਨਸਾ ਵੱਲੋਂ ਕੀਤਾ ਗਿਆ। ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਜਰਨਲ ਸੈਕਟਰੀ ਸੁਰਿੰਦਰਪਾਲ ਨੇ ਦੱਸਿਆ ਕਿ ਇਸ ਦੋ ਰੋਜ਼ਾ ਚੈਂਪੀਅਨਸ਼ਿਪ ਵਿੱਚ ਏਅਰ ਅਤੇ ਰਾਈਫਲ ਈਵੈਂਟ ਵਿਚ 588/600 ਪਰਮਪ੍ਰੀਤ ਸਿੰਘ ਪਹਿਲੇ ਨੰਬਰ ਤੇ ਚਲ ਰਿਹਾ ਹੈ ਅਤੇ ਏਅਰ ਪਿਸਟਲ ਵਿੱਚ ਈਵੈਂਟ 531 ਸਕੋਰ ਕਰਕੇ ਅਜਮੀਤ ਸਿੰਘ ਮੋਹਰੀ ਚੱਲ ਰਿਹਾ ਹੈ। ਏਅਰ ਪਿਸਟਲ ਈਵੈਂਟ ਵਿੱਚ 349 ਸਕੋਰ ਕਰਕੇ ਤਨੂੰਸ਼ ਸਿੰਗਲਾ ਪਹਿਲੇ ਨੰਬਰ ਤੇ ਹੈ ਅਤੇ ਏਅਰ ਰਾਈਫਲ ਸਬਯੂਥ ਈਵੈਂਟ ਵਿੱਚ 276 ਕਰਕੇ ਮੋਹਰੀ ਚੱਲ ਰਿਹਾ ਹੈ।
