28 ਖਿਡਾਰੀਆਂ ਨੇ ਜ਼ੋਨਲ ਪੱਧਰ ਦੇ ਬਾਕਸਿੰਗ ਮੁਕਾਬਲਿਆਂ ਵਿੱਚ ਭਾਗ ਲਿਆ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਬਰਨਾਲਾ ਇਲਾਕੇ ਦੀ ਅੰਤਰ ਰਾਸ਼ਟਰੀ ਪੱਧਰ ਦੀ ਸਿੱਖਿਆ ਮੁਹੱਈਆ ਕਰਵਾਉਣ ਵਿੱਚ ਮੋਢੀ ਸੰਸਥਾ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਦੇ 28 ਖਿਡਾਰੀਆਂ ਨੇ ਆਈ ਸੀ ਐਸ ਸੀ ਈ ਦੇ ਜੋਨਲ ਪੱਧਰ ਦੇ ਬਾਕਸਿੰਗ ਮੁਕਾਬਲਿਆਂ ਵਿੱਚ ਭਾਗ ਲਿਆ।ਇਹ ਮੁਕਾਬਲੇ ਐਮਬਰੋਜਿਅਲ ਪਬਲਿਕ ਸਕੂਲ ਜੀਰਾ ਵਿਖੇ 4 ਮਈ ਨੂੰ ਕਰਵਾਏ ਗਏ ਸੀ। ਇਹ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਸ੍ਰੀ ਪੀ.ਕੇ. ਠਾਕੁਰ ਜੀ ਨੇ ਸਾਂਝੀ ਕੀਤੀ।ਉਨ੍ਹਾਂ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮੁਕਾਬਲੇ ਵਿੱਚ ਖਿਡਾਰੀਆਂ 12 ਗੋਲਡ ਮੈਡਲ 5 ਸਿਲਵਰ ਮੈਡਲ ਅਤੇ ਤਿੰਨ ਬਰੌਂਜ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਜਿਸ ਵਿੱਚ ਅੰਡਰ 14 ਮੁੰਡਿਆਂ ਵਿੱਚ ਗੁਰਮਨ ਸਿੰਘ, ਗੁਰਨੂਰ ਸਿੰਘ, ਅਭੀਜੋਤ ਸਿੰਘ ਗਰੇਵਾਲ, ਜਸਨੂਰ ਸਿੰਘ ਨੇ ਗੋਲਡ ਮੈਡਲ ਜਿੱਤੇ ਅਤੇ ਸੁਖਮਨ ਸਿੰਘ, ਅਰਮਾਨਦੀਪ ਸਿੰਘ ਨੇ ਸਿਲਵਰ ਮੈਡਲ ਅਤੇ ਲਾਭਦੀਪ ਸਿੰਘ ਨੇ ਬਰੌਂਜ ਮੈਡਲ ਜਿੱਤਿਆ । ਇਹਨਾਂ ਖਿਡਾਰੀਆਂ ਨੇ ਅੰਡਰ 14 ਸਾਲ ਓਵਰ ਆਲ ਟਰਾਫੀ ਤੇ ਕਬਜਾ ਕੀਤਾ। ਇਸੇ ਤਰਾਂ ਹੀ ਅੰਡਰ 14 ਸਾਲ ਕੁੜੀਆਂ ਵਿੱਚ ਇਸ਼ਾਰਵੀਰ ਕੌਰ,ਗੁਣਤਾਸ਼ ਕੌਰ,ਗੁਰਨਿਆਤ ਕੌਰ ,ਪਰਮਦੀਪ ਕੌਰ ਨੇ ਗੋਲਡ ਮੈਡਲ ਜਿੱਤ ਕੇ ਅੰਡਰ 14 ਸਾਲ ਓਵਰ ਆਲ ਟਰਾਫੀ ਤੇ ਕਬਜਾ ਕੀਤਾ। ਅੰਡਰ 17 ਸਾਲ ਇਕਬਾਲ ਸਿੰਘ, ਜਸਨਪ੍ਰੀਤ ਸਿੰਘ ਬਾਵਾ ਨੇ ਗੋਲਡ ਮੈਡਲ ਅਤੇ ਦੁਪਿੰਦਰ ਸਿੰਘ ਤੇ ਹਰਵਿੰਦਰ ਸਿੰਘ ਨੇ ਸਿਲਵਰ ਮੈਡਲ ਅਤੇ ਸਾਹਿਲਪਰੀਤ ਸਿੰਘ,ਅਰਮਾਨਦੀਪ ਸਿੰਘ ਨੇ ਬਰੌਂਜ ਮੈਡਲ ਜਿੱਤ ਕੇ ਓਵਰ ਆਲ ਸੈਕਿੰਡ ਟਰਾਫੀ ਤੇ ਕਬਜਾ ਕੀਤਾ। ਇਸੇ ਤਰਾਂ ਅੰਡਰ 19 ਸਾਲ ਲੜਕਿਆਂ ਵਿੱਚ ਰੌਬਿਨਪਰੀਤ ਸਿੰਘ, ਚਰਨਪ੍ਰੀਤ ਸਿੰਘ ਨੇ ਗੋਲਡ ਮੈਡਲ ਅਤੇ ਜਸਕਰਨ ਸਿੰਘ ਬਾਠ ਨੇ ਸਿਲਵਰ ਮੈਡਲ ਜਿੱਤ ਕੇ ਓਵਰ ਆਲ ਅੰਡਰ 19 ਟਰਾਫੀ ਤੇ ਕਬਜਾ ਕੀਤਾ। ਸਕੂਲ ਵਿੱਚ ਇਹਨਾਂ ਖਿਡਾਰੀਆਂ ਨੂੰ ਸਕੂਲ ਦੇ ਸਰਪ੍ਰਸਤ ਡਾ.ਦਰਸ਼ਨ ਸਿੰਘ ਗਿੱਲ ਅਤੇ ਪ੍ਰਿੰਸੀਪਲ ਸ੍ਰੀ ਪੀ ਕੇ ਠਾਕੁਰ ਨੇ ਨੇ ਸਨਮਾਨਿਤ ਕੀਤਾ। ਇਸ ਸਮੇਂ ਪ੍ਰਿੰਸੀਪਲ ਸਾਹਿਬ ਨੇ ਸਾਰੇ ਖਿਡਾਰੀਆਂ ਨੂੰ ਅਤੇ ਉਹਨਾਂ ਦੇ ਕੋਚ ਸ੍ ਦਵਿੰਦਰ ਸਿੰਘ ਗਰੇਵਾਲ ਨੂੰ ਇਸ ਸ਼ਾਨਦਾਰ ਪ੍ਰਾਪਤੀ ‘ਤੇ ਵਧਾਈ ਦਿੱਤੀ।
