August 6, 2025
#National

4 ਜੂਨ ਨੂੰ ਭਾਰਤ ਵਿੱਚ ਤਾਨਾਸ਼ਾਹੀ ਰਾਜ ਸਮਾਪਤ ਹੋ ਜਾਵੇਗਾ – ਜੈ ਕ੍ਰਿਸ਼ਨ ਸਿੰਘ ਰੌੜੀ

ਗੜਸ਼ੰਕਰ (ਨੀਤੂ ਸ਼ਰਮਾ/ਹੇਮਰਾਜ) ਹਲਕਾ ਗੜ੍ਹਸ਼ੰਕਰ ਤੋਂ ਲਗਾਤਾਰ ਦੂਜੀ ਵਾਰ ਬਣੇ ਆਪ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵਲੋਂ ਗੜ੍ਹਸ਼ੰਕਰ ਹਲਕੇ ਦੇ 16 ਪਿੰਡਾਂ ਵਿੱਚ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਪ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆ ਕਿਹਾ ਕਿ 4 ਜੂਨ ਨੂੰ ਲੋਕ ਸਭਾ ਦੇ ਨਤੀਜੇ ਇੰਡੀਆ ਗਠਜੋੜ ਦੇ ਹੱਕ ਵਿੱਚ ਆਉਦਿਆ ਹੀ ਦੇਸ਼ ਵਿੱਚ ਤਾਨਾਸ਼ਾਹੀ ਰਾਜ ਸਮਾਪਤ ਹੋ ਜਾਵੇਗਾ। ਵੱਖ ਵੱਖ ਪਿੰਡਾਂ ਵਿੱਚ ਆਮ ਲੋਕਾਂ ਦੇ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆ ਉਹਨਾਂ ਕਿਹਾ ਕਿ ਆਪ ਦੇ ਰਾਸ਼ਟਰੀ ਸੰਯੋਜਕ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜਮਾਨਤ ਤੇ ਰਿਹਾਈ ਇਸ ਗੱਲ ਦੀ ਗਵਾਹੀ ਹੈ ਕਿ ਦੇਸ਼ ਵਿੱਚ ਲੋਕਤੰਤਰੀ ਰਾਜ ਦੀ ਸਥਾਪਨਾ ਹੋਣ ਜਾ ਰਹੀ ਹੈ।ਉਹਨਾਂ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਮਾਲਵਿੰਦਰ ਸਿੰਘ ਕੰਗ ਨੂੰ ਭਾਰੀ ਬਹੁਮਤ ਨਾਲ ਜਿੱਤਾਉਣ ਤਾ ਕਿ ਉਹ ਲੋਕ ਸਭਾ ਵਿਚ ਹਲਕੇ ਦੀ ਅਵਾਜ ਬਣਕੇ ਹਲਕੇ ਦੇ ਸਰਵਪੱਖੀ ਵਿਕਾਸ ਲਈ ਸੰਭਵ ਯਤਨ ਕਰ ਸਕਣ।ਉਹਨਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੂੰ ਹਰ ਕੀਮਤ ਉਤੇ ਚਲਦਾ ਕਰਨਾ ਜਰੂਰੀ ਹੈ ਤਾਂ ਮਹਿੰਗਾਈ ਤੇ ਬੇਰੁਜ਼ਗਾਰੀ ਨੂੰ ਖਤਮ ਕੀਤਾ ਜਾ ਸਕੇ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੋ ਸਾਲਾ ਦੇ ਕੰਮਾਂ ਤੇ ਨੀਤੀਆ ਤੋਂ ਪੰਜਾਬ ਦੇ ਲੋਕ ਖੁਸ਼ ਹਨ।ਉਹਨਾਂ ਕਿਹਾ ਕਿ ਬੱਚਿਆ ਤੇ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਅਤਿ ਜਰੂਰੀ ਹੈ ਤਾਂ ਜੋ ਪੰਜਾਬ ਨੂੰ ਰੰਗਲਾ ਤੇ ਤੰਦਰੁਸਤ ਬਣਾਇਆ ਜਾ ਸਕੇ। ਵੱਖ ਵੱਖ ਪਿੰਡਾਂ ਚ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ । ਪਿੰਡ ਕਿਤਣਾ ਦੇ ਸਰਪੰਚ ਬਲਜੀਤ ਕੌਰ ਨੇ ਆਪਣੀ ਪੰਚਾਇਤ ਸਮੇਤ ਸੈਂਕੜੇ ਬੀਬੀਆਂ ਨੇ ਸ਼੍ਰੀ ਰੋੜੀ ਦੀ ਅਗਵਾਈ ਚ ਆਮ ਆਦਮੀ ਪਾਰਟੀ ਚ ਸ਼ਮੂਲੀਅਤ ਕੀਤੀ।ਇਸ ਮੌਕੇ ਚਰਨਜੀਤ ਸਿੰਘ ਚੰਨੀ, ਬਖਸ਼ੀਸ਼ ਸਿੰਘ ਫਤੇਪੁਰ,ਅਮਰਜੀਤ ਸਿੰਘ ਮੋਰਾਂਵਾਲ਼ੀ, ਜਗਤਾਰ ਸਿੰਘ ਕਿਤਣਾ, ਰੇਸ਼ਮ ਸਿੰਘ ਬੇਦੀ, ਸੁਰਿੰਦਰ ਸਿੰਘ ਫੌਜੀ, ਦੀਪਕ ਰਾਣਾ ਪੋਸੀ,ਭਾਗ ਸਿੰਘ , ਮਾਸਟਰ ਚਰਨ ਦਾਸ, ਕਮਲਜੀਤ ਸਿੰਘ ਜੱਸੋਵਾਲ, ਗੁਲਸ਼ਨ ਠਾਕੁਰ, ਅਜੀਤ ਸਿੰਘ ਸਰਪੰਚ, ਨਰੇਸ਼ ਕੁਮਾਰ ਨੂਰਪੁਰ ਜੱਟਾਂ, ਪਰਮਜੀਤ ਸਿੰਘ ਯੂ ਕੇ,ਡਾਕਟਰ ਦਲਜੀਤ ਸਿੰਘ, ਬਲਦੇਵ ਸਿੰਘ ਭੱਠਲਾਂ, ਰਾਜਿੰਦਰ ਸਿੰਘ,ਸ਼ਮਸ਼ੇਰ ਸਿੰਘ, ਰੋਸ਼ਨ ਲਾਲ, ਤੀਰਥ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਐਮਾ ਮੁਗਲਾਂ, ਡਾਕਟਰ ਮਨਜੀਤ, ਭਾਗ ਰਾਮ ਸਰਪੰਚ, ਬਹਾਦਰ ਸਿੰਘ ਸਰਪੰਚ, ਸੰਤੋਖ ਸਿੰਘ ਰਾਏਪੁਰ,ਸਰਤਾਜ ਸਿੰਘ ਸੈਲਾ, ਮਾਸਟਰ ਮਹਾਂ ਸਿੰਘ,ਤੋਂ ਇਲਾਵਾ ਆਪ ਵਲੰਟੀਅਰ ਵੋਟਰ ਸਪੋਰਟਰ ਆਗੂ ਤੇ ਅਹੁਦੇਦਾਰ ਵੀ ਹਾਜ਼ਰ ਸਨ।

Leave a comment

Your email address will not be published. Required fields are marked *