500 ਗਜ ਤੱਕ ਰਿਹਾਇਸ਼ੀ ਇਮਾਰਤਾਂ ਦਾ ਆਰਕੀਟੈਕਟ ਹੀ ਮਨਜ਼ੂਰ ਕਰਨਗੇ ਨਕਸ਼ਾ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਹੁਣ ਪੰਜਾਬ ਦੇ ਸ਼ਹਿਰਾਂ 500 ਗਜ ਤੱਕ ਰਿਹਾਇਸ਼ੀ ਇਮਾਰਤਾਂ ਦਾ ਆਰਕੀਟੈਕਟ ਹੀ ਮਨਜ਼ੂਰ ਕਰਨਗੇ ਨਕਸ਼ਾ ਸ਼ਹਿਰੀ ਲੋਕਾਂ ਲਈ ਚੰਗੀ ਖਬਰ- ਪੰਜਾਬ ਸਰਕਾਰ ਨੇ ਪੰਜਾਬ ਮਿਉਂਸਪਲ ਬਿਲਡਿੰਗ ਬਾਈਲਾਜ਼-2018 ਦੀ ਧਾਰਾ 3.14.1 ਵਿੱਚ ਸੋਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ , ਜਿਸ ਨਾਲ 500 ਵਰਗ ਗਜ਼ ਤੱਕ ਦੀਆਂ ਰਿਹਾਇਸ਼ੀ ਇਮਾਰਤਾਂ ਦੀਆਂ ਨਕਸ਼ਿਆਂ ਦਾ ਸਵੈ-ਪ੍ਰਮਾਣੀਕਰਨ ( ਸਵੈ-ਤਸਦੀਕ ) ਯੋਗ ਹੋਵੇਗਾ। ਸਵੈ-ਪ੍ਰਮਾਣੀਕਰਨ ਵਿੱਚ ਇਹ ਕਿਹਾ ਗਿਆ ਹੈ ਕਿ ਨਕਸ਼ੇ ਨੂੰ ਕਿਸੇ ਅਧਿਕਾਰੀ/ਕਰਮਚਾਰੀ ਨੂੰ ਯੋਜਨਾਵਾਂ ਭੇਜੇ ਬਿਨਾ , ਹੁਣ ਆਰਕੀਟੈਕਟ ਦੁਆਰਾ ਖੁਦ ਮਨਜ਼ੂਰੀ ਦਿੱਤੀ ਜਾ ਸਕਦੀ ਹੈ | ਪੰਜਾਬ ਸਰਕਾਰ ਦੁਆਰਾ ਕੀਤੀ ਗਈ ਇਸ ਸੋਧ ਦਾ ਮਕਸਦ ਹੈ ਕਿ ਆਮ ਜਨਤਾ ਨੂੰ ਨਕਸ਼ੇ ਪਾਸ ਕਰਾਉਣ ਲਈ ਵਾਰ-ਵਾਰ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ | ਇਸ ਫ਼ੈਸਲੇ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
