ਭਵਾਨੀਗੜ੍ਹ(ਵਿਜੈ ਗਰਗ)ਵੈਟਨਰੀ ਏ ਆਈ ਵਰਕਰ ਯੂਨੀਅਨ ਵੱਲੋਂ 6 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਵਿਖੇ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਸਰਬਜੀਤ ਸਿੰਘ ਅਜਨਾਲਾ ਤੇ ਸੂਬਾ ਪ੍ਰੈਸ ਸਕੱਤਰ ਹਰਜੀਤ ਸਿੰਘ ਰੋਪੜ ਨੇ ਦੱਸਿਆ ਕਿ ਉਹ ਪਿਛਲੇ 20 ਮਹੀਨਿਆਂ ਤੋਂ ਮੁਹਾਲੀ ਦੇ ਸੈਕਟਰ 68 ਪਸ਼ੂਧੰਨ ਕੰਪਲੈਕਸ਼ ਦਾ ਮੁੱਖ ਗੇਟ ਘੇਰ ਬੈਠੇ ਸ਼ਾਂਤਮਈ ਢੰਗ ਨਾਲ ਧਰਨਾ ਚਲਾ ਰਹੇ ਹਨ। ਸਰਕਾਰ ਦੀ ਬਣਾਈ ਹੋਈ ਸਬ-ਕਮੇਟੀ ਦੇ ਮੈਂਬਰ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਤੇ ਕੁਲਦੀਪ ਸਿੰਘ ਧਾਲੀਵਾਲ ਨਾਲ ਯੂਨੀਅਨ ਦੇ ਆਗੂਆਂ ਦੀਆਂ ਤਿੰਨ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਉਹਨਾਂ ਮੀਟਿੰਗਾਂ ਵਿਚ ਲਿਆ ਗਿਆ ਫੈਸਲਾ ਅਜੇ ਤੱਕ ਲਾਗੂ ਨਹੀਂ ਕਰਵਾਇਆ ਗਿਆ।ਪਸ਼ੂ ਪਾਲਣ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਅਨੇਕਾਂ ਮੀਟਿੰਗਾਂ ਕਰਨ ਉਪਰੰਤ ਕੀਤਾ ਗਿਆ ਫੈਸਲਾ ਲਾਗੂ ਨਹੀਂ ਹੋਇਆ। ਸਰਕਾਰ ਨੂੰ ਜੇਕਰ ਸ਼ਾਂਤਮਈ ਬੈਠੇ ਪੰਜਾਬ ਦੇ ਵਰਕਰਾਂ ਦੀ ਕੋਈ ਗੱਲ ਨਹੀਂ ਸੁਣੀ ਤਾਂ ਹੁਣ 13000 ਪਿੰਡਾਂ ਨਾਲ ਸਬੰਧ ਰੱਖਣ ਵਾਲੇ ਵਰਕਰ ਆਮ ਆਦਮੀ ਪਾਰਟੀ ਨੂੰ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਬਰ ਤਿਆਰ ਹਨ। ਯੂਨੀਅਨ ਨੇ ਫੈਸਲਾ ਕੀਤਾ ਕਿ 6 ਮਈ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਆਸਾ ਰਾਮ ਢੰਡਿਆਲ ਜਿਲ੍ਹਾ ਪ੍ਰਧਾਨ ਸੰਗਰੂਰ, ਕਾਲਾ ਸਿੰਘ ਛਾਜਲਾ ਮੁੱਖ ਸਲਾਹਕਾਰ, ਲਖਵਿੰਦਰ ਸੰਜੂਮਾ ਤਹਿ ਪ੍ਰਧਾਨ ਸੰਗਰੂਰ, ਗੁਰਪ੍ਰੀਤ ਬਟਰਿਆਣਾ ਜਿਲ੍ਹਾ ਖਜਾਨਚੀ, ਮਿੱਠੂ ਸਿੰਘ ਬਾਲਦ ਖੁਰਦ, ਗੁਰਪ੍ਰੀਤ ਸਿੰਘ ਭੜੋ, ਸਿਮਰਜੀਤ ਬਟਰਿਆਣਾ, ਮਨਦੀਪ ਘਨੌੜ ਅਤੇ ਲਾਲੀ ਖੇਤਰਾ ਆਦਿ ਹਾਜਰ ਸਨ।