67ਵੀਂ ਨੈਸ਼ਨਲ ਨੈੱਟਬਾਲ ਚੈਪੀਅਨਸ਼ਿਪ ’ਚ ਪਹੁੰਚੀ ਹੈਰੀਟੇਜ ਸਕੂਲ ਦੀ ਵਿਦਿਆਰਥਣ

ਭਵਾਨੀਗੜ੍ਹ, (ਵਿਜੈ ਗਰਗ) ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਵਿਦਿਆਰਥੀ ਜੀਵਨ ਵਿੱਚ ਬਹੁਤ ਅਹਿਮ ਸਥਾਨ ਹੈ। ਖੇਡਾਂ ਵਿਦਿਆਰਥੀਆਂ ਵਿੱਚ ਨੈਤਿਕ ਗੁਣ, ਅਨੁਸ਼ਾਸਨ ਅਤੇ ਆਪਸੀ ਪਿਆਰ ਪੈਦਾ ਕਰਦੀਆਂ ਹਨ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਸਥਾਨਕ ਹੈਰੀਟੇਜ ਪਬਲਿਕ ਸਕੂਲ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ (ਅੰਡਰ-19) ਨੇ ਹਰਿਆਣਾ ਦੇ ਰੇਵਾੜੀ ਵਿਖੇ ਹੋਈ 67ਵੀਂ ਨੈਸ਼ਨਲ ਨੈੱਟਬਾਲ ਚੈਂਪੀਅਨਸ਼ਿਪ ਵਿੱਚ ਭਾਗ ਲਿਆ। ਇਸ ਦਾ ਸਿਹਰਾ ਸਕੂਲ ਦੀ ਖੇਡ ਕੋਚ ਜਤਿੰਦਰ ਕੌਰ ਨੂੰ ਜਾਂਦਾ ਹੈ, ਜਿਨ੍ਹਾਂ ਨੇ ਪੂਰੀ ਲਗਨ ਅਤੇ ਮਿਹਨਤ ਨਾਲ ਵਿਦਿਆਰਥੀ ਨੂੰ ਰਾਸ਼ਟਰੀ ਪੱਧਰ ਤੱਕ ਪਹੁੰਚਾਇਆ। ਇਸ ਮੌਕੇ ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਸ੍ਰੀਮਤੀ ਆਸ਼ਿਮਾ ਮਿੱਤਲ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਯੋਗੇਸ਼ਵਰ ਸਿੰਘ ਬਟਿਆਲ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਉਨ੍ਹਾਂ ਨੂੰ ਉੱਚੀ ਉਡਾਣ ਲਈ ਪ੍ਰੇਰਿਤ ਕੀਤਾ।
