ਮੋਦੀ ਸਰਕਾਰ ਨੇ ਖੁਸ਼ਹਾਲੀ ਲਈ ਪੰਜਾਬ ਨੂੰ ਕਰੋੜਾਂ ਰੁਪਏ ਦੇ ਪ੍ਰਾਜੈਕਟ ਦਿੱਤੇ, ਮਾਲਵੇ ਨੂੰ ਮਿਲੇਗਾ ਲਾਭ : ਰਾਕੇਸ਼ ਜੈਨ


ਬੁਢਲਾਡਾ, 11 ਜਨਵਰੀ (ਅਮਿਤ ਜਿੰਦਲ) ਮੋਦੀ ਸਰਕਾਰ ਵੱਲੋਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕਰੋੜਾਂ ਰੁਪਏ ਦੇ ਪ੍ਰਾਜੈਕਟ ਜਾਰੀ ਕੀਤੇ ਗਏ ਹਨ ਅਤੇ ਇਕੱਲੇ ਹਾਈਵੇ ਵਿਕਾਸ ਲਈ 4000 ਕਰੋੜ ਦੇ ਪ੍ਰਾਜੈਕਟ ਜਾਰੀ ਕਰਨਾ ਸ਼ਲਾਘਾਯੋਗ ਕਦਮ ਹੈ। ਇਹ ਸ਼ਬਦ ਅੱਜ ਇੱਥੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਕੇਸ਼ ਕੁਮਾਰ ਜੈਨ ਨੇ ਕਹੇ। ਉਨ੍ਹਾਂ ਦੱਸਿਆ ਕਿ ਮਾਲਵੇ ਨੂੰ ਜੋੜਨ ਵਾਲੇ ਸੜਕੀ ਪ੍ਰੋਜੈਕਟ ਕਾਰਨ ਜਿੱਥੇ ਵਪਾਰ ਨੂੰ ਕਾਫੀ ਲਾਭ ਮਿਲੇਗਾ ਉਥੇ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਚ ਇਹ ਪ੍ਰੋਜੈਕਟ ਮੀਲ ਪੱਥਰ ਸਾਬਿਤ ਹੋਣਗੇ। ਰਾਸ਼ਟਰੀ ਰਾਜ ਮਾਰਗ 5 ਨੂੰ ਜੋੜਨ ਵਾਲੇ ਚਾਰ ਲੇਨ ਲਾਡੋਵਾਲ ਬਾਈਪਾਸ ਦਾ ਨਿਰਮਾਣ 596 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ। ਇਸੇ ਤਰ੍ਹਾਂ ਰਾਸ਼ਟਰੀ ਰਾਜਮਾਰਗ ਐਕਸਟੈਂਸ਼ਨ ਤੇ ਨੰਗਲ ਵਿਚ ਚਾਰ ਲੇਨ ਆਰ ਓ ਬੀ ਦਾ ਨਿਰਮਾਣ 59 ਕਰੋੜ Wਪਏਦੀ ਲਗਤ ਨਾਲ ਹੋਵੇਗਾ। ਤਲਵੰਡੀ ਭਾਈ ਤੋਂ ਫਿਰੋਜ਼ਪੁਰ ਖੰਡ ਦੇ ਚਾਰ ਲੇਨ ਸੜਕ ਦਾ ਨਿਰਮਾਣ 299 ਕਰੋੜ Wਪਏ, ਜਲੰਧਰ ਕਪੂਰਥਲਾ ਖੰਡ ਦਾ ਚਾਰ ਲੇਨ ਸੜਕ ਦਾ ਨਿਰਮਾਣ 40 ਕਰੋੜ ਰੁਪਏ ਲੁਧਿਆਣਾ ਸ਼ਹਿਰ ਵਿੱਚ ਛੇ ਲੇਨ ਫਲਾਈ ਓਵਰ ਅਤੇ ਦੋ ਲੇਨ ਆਰ ਓ ਬੀ ਦਾ ਨਿਰਮਾਣ 93 ਕਰੋੜ Wਪਏ, ਜਲੰਧਰ ਮੱਖੂ ਰੋਡ ਦਾ ਸੁੰਦਰੀਕਰਨ ਕਰਨ ਦਾ ਕੰਮ 19 ਕਰੋੜ Wਪਏ, ਜਲੰਧਰ ਸ਼ਹਿਰ ਵਿੱਚ ਡੱਕੇਹਾ ਰੇਲਵੇ ਕਰੋਸਿੰਗ ਦੇ ਨਜ਼ਦੀਕ ਅੰਡਰ ਪਾਸ ਦਾ ਨਿਰਮਾਣ 14 ਕਰੋੜ Wਪਏ, ਜਲੰਧਰ ਮੱਖੂ ਰੋਡ ਤੇ ਤਿੰਨ ਛੋਟੇ ਪੁੱਲਾਂ ਦਾ ਦੁਬਾਰਾ ਨਿਰਮਾਣ ਜਿਨਾਂ ਤੇ 6 ਕਰੋੜ ਰੁਪਏ ਖਰਚ ਹੋਣਗੇ, ਆਦਿ ਪ੍ਰਾਜੈਕਟ ਦਿੱਤੇ ਹਨ।