August 7, 2025
#Punjab

ਅਰਦਾਸ ਵੈਲਫੇਅਰ ਸੁਸਾਇਟੀ ਨੇ ਮਾਸਿਕ ਪ੍ਰੋਜੈਕਟ ਤਹਿਤ ਅੰਗਹੀਣਾਂ ਨੂੰ ਵੰਡੀ ਪੈਨਸ਼ਨ

ਫਗਵਾੜਾ 15 ਜਨਵਰੀ (ਸ਼ਿਵ ਕੋੜਾ) ਫਗਵਾੜਾ ਦੀ ਮੰਨੀ-ਪ੍ਰਮੰਨੀ ਸਮਾਜ ਸੇਵੀ ਸੰਸਥਾ ਅਰਦਾਸ ਵੈਲਫੇਅਰ ਸੋਸਾਇਟੀ ਵੱਲੋਂ ਅੰਗਹੀਣ ਵਿਅਕਤੀਆਂ ਨੂੰ ਮਾਸਿਕ ਪ੍ਰੋਜੈਕਟ ਤਹਿਤ ਮਹੀਨਾਵਾਰ ਪੈਨਸ਼ਨ ਵੰਡੀ ਗਈ। ਇਸ ਦੌਰਾਨ ਸੁਸਾਇਟੀ ਦੇ ਪ੍ਰਧਾਨ ਜਤਿੰਦਰ ਬੌਬੀ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਪਿਛਲੇ ਕਈ ਸਾਲਾਂ ਤੋਂ ਵਿਧਵਾ ਔਰਤਾਂ ਨੂੰ ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਪੈਨਸ਼ਨ ਦਿੰਦੀ ਆ ਰਹੀ ਹੈ। ਹੁਣ ਪਿਛਲੇ ਕੁਝ ਮਹੀਨਿਆਂ ਤੋਂ ਅੰਗਹੀਣਾਂ ਨੂੰ ਪੈਨਸ਼ਨ ਵੰਡਣ ਦਾ ਪ੍ਰੋਜੈਕਟ ਵੀ ਸ਼ੁਰੂ ਕੀਤਾ ਗਿਆ ਹੈ। ਜਿਸ ਤਹਿਤ ਹਰ ਮਹੀਨੇ ਦੀ 15 ਤਰੀਕ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਇਸ ਨੇਕ ਕਾਰਜ ਵਿੱਚ ਦਿੱਤੇ ਸਹਿਯੋਗ ਲਈ ਪ੍ਰਵਾਸੀ ਭਾਰਤੀਆਂ ਅਤੇ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਨਾਲ ਹੀ ਕਿਹਾ ਕਿ ਹੁਣ ਇਸ ਪ੍ਰੋਜੈਕਟ ਨੂੰ ਵੀ ਪੱਕੇ ਤੌਰ ’ਤੇ ਜਾਰੀ ਰੱਖਿਆ ਜਾਵੇਗਾ। ਜਤਿੰਦਰ ਬੌਬੀ ਅਤੇ ਉਨ੍ਹਾਂ ਦੀ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਦੀ ਹਾਜ਼ਰ ਪਤਵੰਤਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਅੰਗਹੀਣਾਂ ਲਈ ਚਾਹ ਅਤੇ ਸਮੋਸੇ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਬਿੰਦਰ ਇਟਲੀ, ਰਾਜ ਮੁਠੱਡਾ, ਨਰਿੰਦਰ ਕੰਡਾ, ਰਾਜੇਸ਼ ਕਾਲੀਆ, ਗੁਲਸ਼ਨ ਟੱਕਰ, ਸਤੀਸ਼ ਬੱਗਾ, ਰਮਨ ਨਹਿਰਾ, ਵਿੱਕੀ ਸੂਦ, ਮੋਹਨ ਸਿੰਘ ਗਾਂਧੀ, ਸੁਸ਼ੀਲ ਗੋਗਨਾ, ਧਰੁਵ ਕਲੂਚਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Leave a comment

Your email address will not be published. Required fields are marked *