ਹਾਂਗ-ਕਾਂਗ ਦੇਸ ਚ ਵਡਾਲਾ ਬਾਂਗਰ ਦੇ ਨੌਜਾਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਕਸਬਾ ਵਡਾਲਾ ਬਾਂਗਰ ਦੇ ਪਰਜਾਪੱਤ ਬਰਾਦਰੀ ਦੇ ਸੁਰਜਨ ਸਿੰਘ ਦਾ ਪੁੱਤਰ ਨਿਰਮਲ ਸਿੰਘ (30) ਸਾਲਾ ਰੋਜੀ ਰੋਟੀ ਦੀ ਪੁਰਤੀ ਲਈ ਹਾਂਗ-ਕਾਂਗ ਦੇਸ ਵਿੱਚ 5 ਸਾਲਾਂ ਤੋਂ ਗਿਆ ਹੋਇਆ ਸੀ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਪਿਛਲੇ ਐਤਵਾਰ ਨੂੰ ਉਸ ਦੇ ਦੋਸਤਾਂ ਦਾ ਫੋਨ ਆਇਆ ਕਿ ਤੁਹਾਡੇ ਬੇਟੇ ਨੂੰ ਦਿਲ ਦਾ ਦੌਰਾ ਪਿਆ ਹੈ ਪਰ ਫ਼ਿਕਰ ਵਾਲੀ ਕੋਈ ਗੱਲ ਨਹੀਂ ਅਸੀ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਹੈ ਹੋਸ ਵਿੱਚ ਹੈ ਸਾਡੀ ਸ਼ੁੱਕਰਵਾਰ ਤੱਕ ਸਾਡੇ ਪੁੱਤਰ ਨਾਲ ਗੱਲ ਹੁੰਦੀ ਰਹੀ ਸੀ ਗੱਲਬਾਤ ਦੌਰਾਨ ਆਪਣੇ ਆਪ ਨੂੰ ਠੀਕ ਠਾਕ ਦੱਸਦਾ ਰਿਹਾ ਪਰ ਬੱਦਕਿਸਮਤੀ ਸਾਡੀ ਕਿ ਸਾਨੂੰ ਉਸ ਦੇ ਦੋਸਤਾਂ ਦਾ ਐਤਵਾਰ ਨੂੰ ਫੋਨ ਆਇਆ ਕਿ ਤੁਹਾਡੇ ਬੇਟੇ ਦੀ ਹਸਪਤਾਲ ਚ ਜੇਰੇ ਇਲਾਜ ਹੀ ਮੌਤ ਹੋ ਗਈ ਹੈ ਇਹ ਸੁੱਣ ਕੇ ਦੁੱਖਾਂ ਦਾ ਪਹਾੜ ਸਾਡੇ ਤੇ ਡਿੱਗ ਪਿਆ । ਇਸ ਦੁੱਖ ਦੀ ਘੜੀ ਚ ਪਿੰਡ ਤੇ ਇਲਾਕੇ ਦੀਆਂ ਨਾਮਵਰ ਸਖਸੀਅਤਾਂ ਪਰਿਵਾਰ ਨਾਲ ਦੁੱਖ ਸਾਝਾ ਕਰਨ ਪਹੁੰਚੀਆਂ । ਪਰਿਵਾਰ ਨੇ ਪ੍ਰਸ਼ਾਸਨ ਤੇ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਪੁੱਤਰ ਦੀ ਲਾਸ਼ ਪਿੰਡ ਮੰਗਵਾਉਣ ਲਈ ਮਦੱਦ ਦੀ ਗੁਹਾਰ ਲਗਾਈ ਹੈ ਇਸ ਦੁੱਖਦਾਈ ਖ਼ਬਰ ਨਾਲ ਪਿੰਡ ਤੇ ਇਲਾਕੇ ਚ ਸੋਗ ਦੀ ਲੈਹਰ ਫੈਲ ਗਈ ।
