ਗਾਇਕਾਂ ਕੌਰ ਸਿਸਟਰਜ਼ ਵਲੋਂ ਗਾਏ ਗੀਤ ਸਿਫਤਾਂ ( ਸਿਫਤਾਂ ਗੁਰੂ ਰਵਿਦਾਸ ਦੀਆਂ ) ਦਾ ਪੋਸਟਰ ਹੋਇਆ ਰਲੀਜ਼

ਨਵਾਂਸ਼ਹਿਰ -ਨੀਤੂਸ਼ਰਮਾ -17ਜਨਵਰੀ-ਡੇਰਾ ਸੰਤ ਬਾਬਾ ਮੇਲਾ ਰਾਮ ਜੀ ਭਰੋਮਜਾਰਾ ਵਿਖੇ ਡੇਰੇ ਦੇ ਗੱਦੀ ਨਸ਼ੀਨ ਸੰਤ ਬਾਬਾ ਕੁਲਵੰਤ ਰਾਮ ਜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸਪਰਦਿਕ ਸੁਸਾਇਟੀ ਪੰਜਾਬ ਵਲੋਂ ਅਤੇ ਪ੍ਰਸਿੱਧ ਗੀਤਕਾਰ ਸੱਤੀ ਖੋਖੇਵਾਲੀਆ, ਅਤੇ ਰਿੱਕੀ ਮਨ ਵਲੋਂ ਸਾਂਝੇ ਤੋਰ ਤੇ ਜਗਤ ਪਿਤਾ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਉਣ ਵਾਲੇ ਪ੍ਰਕਾਸ਼ ਉਸਤਵ ਨੂੰ ਸਮਰਪਿਤ ਧਾਰਮਿਕ ਗੀਤ ( ਸਿਫਤਾਂ ਗੁਰੂ ਰਵਿਦਾਸ ਦੀਆਂ ) ਦਾ ਪੋਸਟਰ ਰਲੀਜ਼ ਕੀਤਾ, ਇਸ ਗੀਤ ਨੂੰ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਵਲੋਂ ਗਾਇਆ ਗਿਆ ਹੈ, ਅਤੇ ਇਸ ਨੂੰ ਗੀਤਕਾਰ ਕੁਲਵੰਤ ਸਰੋਆ ਵਲੋਂ ਕਲਮ ਬੱਧ ਕੀਤਾ ਗਿਆ ਹੈ, ਅਤੇ ਇਸ ਮਿਊਜ਼ਿਕ ਪ੍ਰੀਤ ਬਲਿਹਾਰ ਵਲੋਂ ਤਿਆਰ ਕੀਤਾ ਗਿਆ ਹੈ, ਇਸ ਨੂੰ ਬਹੁਤ ਜਲਦ ਕੌਰ ਸਿਸਟਰਜ਼ ਚੈਨਲ ਵਲੋਂ ਰਲੀਜ਼ ਕੀਤਾ ਜਾਵੇਗਾ ਇਸ ਲਈ ਸਹਿਯੋਗ ਸੰਘਾ ਡੰਡੇਵਾਲ, ਚਾਂਦੀ ਥੰਮਣ ਵਾਲੀਆ, ਸੰਜੀਵ ਬਾਠਾਂ ਵਾਲਾ, ਕਾਲਾ ਮਖਸੂਸਪੁਰੀ, ਸਟੀਫਨ ਮੱਲ ਰਹਿਪਾ, ਪ੍ਰਧਾਨ ਸਤਪਾਲ ਹੰਸ ਦੁਬਈ, ਰਣਵੀਰ ਬੇਰਾਜ ਚੱਕ ਰਾਮੂੰ ਦਾ ਹੈ
