ਵਿਸ਼ਵ ਹਿੰਦੂ ਪ੍ਰੀਸ਼ਦ, ਮਹਾ ਸ਼ਿਵਰਾਤਰੀ ਉਤਸਵ ਕਮੇਟੀ ਅਤੇ ਮੁਕੰਦ ਹਰਿਨਾਮ ਪ੍ਰਚਾਰ ਸੰਕੀਰਤਨ ਮੰਡਲ ਨਕੋਦਰ ਵੱਲੋਂ ਵਿਸ਼ਾਲ ਸੰਕੀਰਤਨ, ਭੰਡਾਰਾ ਅਤੇ ਭਵੱਯ ਆਰਤੀ ਦਾ ਆਯੋਜਨ 22 ਜਨਵਰੀ ਨੂੰ

ਨਕੋਦਰ 19 ਜਨਵਰੀ (ਨਿਰਮਲ ਬਿੱਟੂ, ਸੁਸ਼ੀਲ ਢੀਂਗਰਾ) ਸ੍ਰੀ ਰਾਮ ਜਨਮ ਭੂਮੀ ਆਯੋਧਿਆ ਚ 22 ਜਨਵਰੀ ਨੂੰ ਸ੍ਰੀ ਰਾਮ ਜੀ ਵਿਰਾਜਮਾਨ ਹੋ ਰਹੇ ਹਨ, ਇਸ ਸ਼ੁੱਭ ਅਵਸਰ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਨਕੋਦਰ ਸ਼ਾਖਾ, ਮਹਾ ਸ਼ਿਵਰਾਤਰੀ ਉਤਸਵ ਕਮੇਟੀ (ਰਜਿ.) ਅਤੇ ਮੁਕੰਦ ਹਰਿਨਾਮ ਪ੍ਰਚਾਰ ਸੰਕੀਰਤਨ ਮੰਡਲ ਨਕੋਦਰ ਵੱਲੋਂ 22 ਜਨਵਰੀ ਨੂੰ ਵਿਸ਼ਾਲ ਸੰਕੀਰਤਨ, ਭੰਡਾਰਾ ਅਤੇ ਭਵੱਯ ਆਰਤੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮਦਨ ਗੋਪਾਲ ਪ੍ਰਧਾਨ ਵਿਸ਼ਵ ਹਿੰਦੂ ਪ੍ਰੀਸ਼ਦ ਨਕੋਦਰ ਸ਼ਾਖਾ ਨੇ ਦੱਸਿਆ ਕਿ 22 ਜਨਵਰੀ ਨੂੰ ਝੰਡੇ ਦੀ ਰਸਮ ਸ਼ਾਮ 4 ਵਜੇ ਸ਼ਹੀਦ ਅਜੈ ਚੌਂਕ (ਸਬਜੀ ਮੰਡੀ) ਅਦਾ ਹੋਵੇਗੀ, ਵਿਸ਼ਾਲ ਸੰਕੀਰਤਨ ਸ਼ਾਮ 5 ਵਜੇ ਸਬਜੀ ਮੰਡੀ ਹੋਵੇਗਾ, ਭਵੱਯ ਆਰਤੀ ਰਾਤ 8 ਵਜੇ ਪ੍ਰਾਚੀਣ ਸ਼ਿਵਾਲਿਯ ਮੰਦਿਰ (ਸ੍ਰੀ ਦੇਵੀ ਤਲਾਬ) ਹੋਵੇਗੀ, ਆਰਤੀ ਉਪਰੰਤ ਭੰਡਾਰਾ ਜੰਜ ਘਰ ਵਿਖੇ ਹੋਵੇਗਾ। ਸਾਰੇ ਪ੍ਰਭੂ ਭਗਤ ਇਸ ਅਵਸਰ ਤੇ ਪਹੁੰਚ ਕੇ ਪ੍ਰਭੂ ਸ੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਅਤੇ ਆਪਣੇ ਆਪਣੇ ਘਰ ਦੀਪਮਾਲਾ ਕਰਨ।
