ਸਵਾਮੀ ਪ੍ਰੇਮਾਨੰਦ ਅਤੇ ਸਵਾਮੀ ਸੰਗਿਆਮਾਨੰਦ ਨੇ ਪ੍ਰਵਚਨਾਂ ਰਾਹੀਂ ਸੰਗਤ ਨੂੰ ਕੀਤਾ ਨਿਹਾਲ

ਨੂਰਮਹਿਲ 21 ਜਨਵਰੀ 2024(ਤੀਰਥ ਚੀਮਾ)- ਸਤਿਗੁਰੂ ਗੋਪਾਲ ਦਾਸ ਮਹਾਰਾਜ ਜੀ ਦੀ 12 ਵੀ ਬਰਸੀ ਅੱਜ ਦਰਬਾਰ ਬਾਬਾ ਆਲਮ ਸ਼ਾਹ ਵਾਲਮੀਕਿ ਜੰਜ ਘਰ, ਨਕੋਦਰ ਰੋਡ ਨੂਰਮਹਿਲ ਵਿਖੇ ਸ਼ਰਧਪੂਰਵਕ ਮਨਾਈ ਗਈ। ਪੰਡਿਤ ਜਸਵੰਤ ਰਾਏ ਕੰਦੋਲਾ ਨੇ ਹਵਨ ਕਰਵਾਇਆ। ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਤੋਂ ਸਵਾਮੀ ਪ੍ਰੇਮਾਨੰਦ ਅਤੇ ਸਵਾਮੀ ਸੰਗਿਆਮਾਨੰਦ ਨੇ ਪ੍ਰਵਚਨਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਅਤੇ ਪੂਰਨ ਗੁਰੂ ਦੀ ਸ਼ਰਨ ਆ ਕੇ ਪਰਮਾਤਮਾ ਨੂੰ ਪਾਉਣ ਤੇ ਜ਼ੋਰ ਦਿੱਤਾ। ਪਹੁੰਚੇ ਸੰਤ ਮਹਾਪੁਰਸ਼ ਬਾਬਾ ਗਿਆਨ ਦਾਸ, ਬਾਬਾ ਗੁਰਕਮਲ ਦਾਸ , ਬਾਬਾ ਜਗਦੀਸ਼ ਆਰਫ ਕੰਦੋਲਾ, ਮਸਤ ਬਾਬਾ ਪਵਨੀ ਸ਼ਾਹ ਜੀ ਨੇ ਸੰਗਤ ਨੂੰ ਆਸ਼ੀਰਵਾਦ ਦਿੱਤਾ। ਇਸ ਅਵਸਰ ਤੇ ਚਾਹ ਪਕੌੜੇ ਅਤੇ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਦਰਬਾਰ ਤੇ ਬਲਬੀਰ ਸੌਂਧੀ, ਸੁਭਾਸ਼ ਸੌਂਧੀ, ਹਲਕਾ ਇੰਚਾਰਜ ਨਕੋਦਰ ਕਾਂਗਰਸ ਡਾਕਟਰ ਨਵਜੋਤ ਸਿੰਘ ਦਾਹੀਆ, ਨੂਰਮਹਿਲ ਨਗਰ ਕੌਂਸਲ ਪ੍ਰਧਾਨ ਬੀਬੀ ਹਰਦੀਪ ਕੌਰ ਜੌਹਲ, ਕੌਂਸਲਰ ਜੰਗ ਬਹਾਦਰ ਕੋਹਲੀ, ਕੌਂਸਲਰ ਨੰਦ ਕਿਸ਼ੋਰ ਗਿੱਲ, ਸਾਬਕਾ ਕੌਂਸਲਰ ਮਨਮੋਹਨ ਸ਼ਰਮਾ, ਕਮਲ ਮੱਟੂ, ਸੋਮ ਮੈਡੀਕਲ ਵਾਲਾ, ਜਿੰਮੀ ਨਾਹਰ, ਜੋਗਿੰਦਰ ਪਾਲ, ਮੰਥਨ ਕਲੇਰ, ਸ਼ਿਵ ਕੁਮਾਰ, ਪਰਵੇਸ਼ ਓਹਰੀ, ਕਾਲਾ ਆਦਿ ਮੌਜੂਦ ਸਨ।
