ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਸਾਈਬਰ ਜਾਗਰੂਕਤਾ ਅਭਿਯਾਨ ਦਾ ਆਗਾਜ਼ ਅਤੇ ਆਨਲਾਈਨ ਧੋਖਾਧੜੀ ਤੋਂ ਬਚਾਅ ਲਈ ਵਿਸ਼ੇਸ਼ ਸਾਈਬਰ ਜਾਗਰੂਕਤਾ ਕੈਲੰਡਰ-2024 ਕੀਤਾ ਜਾਰੀ

ਲੁਧਿਆਣਾ(ਮੁਨੀਸ਼ ਵਰਮਾ)ਸ੍ਰੀ ਕੁਲਦੀਪ ਸਿੰਘ ਚਾਹਲ, ਆਈ.ਪੀ.ਐਸ. ਕਮਿਸ਼ਨਰ ਪੁਲਿਸ, ਲੁਧਿਆਣਾ ਜੀ ਵਲੋਂ ਇਕ ਵਿਸ਼ੇਸ਼ ਸਾਈਬਰ ਜਾਗਰੂਕਤਾ ਕੈਲੰਡਰ-2024 ਜਾਰੀ ਕਰਕੇ ਸਾਈਬਰ ਜਾਗਰੂਕਤਾ ਅਧਿਆਨ ਦੀ ਸ਼ੁਰੂਆਤ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸਥਾਨਕ ਲੁਧਿਆਣਾ ਜੀ ਦੀ ਅਗਵਾਈ ਹੇਠ ਸ੍ਰੀ ਰਾਜ ਕੁਮਾਰ ਬਜਾੜ ਪੀ.ਪੀ.ਐਸ., ਸਹਾਇਕ ਕਮਿਸ਼ਨਰ ਪੁਲਿਸ ਸਾਈਬਰ ਕ੍ਰਾਈਮ ਅਤੇ ਇੰਸਪੈਕਟਰ ਜਤਿੰਦਰ ਸਿੰਘ ਇੰਚਾਰਜ ਸਾਈਬਰ ਕ੍ਰਾਈਮ ਯੂਨਿਟ ਲੁਧਿਆਣਾ ਦੀ ਟੀਮ ਵੱਲੋਂ ਅੱਜ ਮਿਤੀ 19-01-2024 ਨੂੰ ਕੁੰਦਨ ਵਿੱਦਿਆ ਮੰਦਿਰ ਸਿਵਲ ਲਾਈਨ ਲੁਧਿਆਣਾ ਵਿਖੇ ਆਯੋਜਨ ਕਰਕੇ ਕੀਤੀ ਗਈ। ਜਿਸ ਵਿੱਚ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੀ.ਪੀ.ਐਸ.. ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸਥਾਨਕ ਲੁਧਿਆਣਾ ਵਿਸ਼ੇਸ਼ ਤੋਰ ਤੇ ਮੌਜੂਦ ਰਹੇ। ਜਾਰੀ ਕੀਤੇ ਗਏ ਕੈਲੰਡਰ ਵਿੱਚ ਇਸ ਸਾਲ ਆਮ ਨਾਗਰਿਕਾਂ ਅਤੇ ਬੱਚਿਆਂ ਨੂੰ ਸਾਈਬਰ ਸਬੰਧੀ ਜਾਗਰੂਕ ਕਰਨ ਲਈ ਕੀਤੇ ਜਾਣ ਵਾਲੇ ਸੈਮੀਨਾਰਾਂ ਦੀ ਸੋਸ਼ਲ ਮੀਡੀਆ ਰਾਹੀਂ ਵੱਖ-ਵੱਖ ਤਰ੍ਹਾਂ ਦੇ ਸਾਈਬਰ ਅਪਰਾਧਾਂ ਸਬੰਧੀ ਜਾਗਰੂਕ ਕੀਤਾ ਜਾਵੇਗਾ।
ਜਿਸਦੀ ਲੜੀ ਵਿੱਚ ਸਾਈਬਰ ਕ੍ਰਾਈਮ ਯੂਨਿਟ ਲੁਧਿਆਣਾ ਦੀ ਟੀਮ ਵੱਲੋਂ ਸਕੂਲੀ ਬੱਚਿਆਂ ਨੂੰ ਦੱਸਿਆ ਕਿ ਆਪਣਾ ਨਿੱਜੀ ਡਾਟਾ ਕਿਵੇਂ ਬਚਾਇਆ ਜਾ ਸਕਦਾ ਹੈ, ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਕਿਵੇਂ ਬਚਿਆ ਜਾ ਸਕੇ, ਸੇਸ਼ਲ ਮੀਡੀਆ ਪਲੇਟਫਾਰਮ ਪਰ ਕਿਵੇਂ ਆਪਣੇ ਅਕਾਉਂਟਾਂ ਨੂੰ ਸੁਰੱਖਿਅਤ ਰੱਖਿਆ ਜਾਵੇ, ਕੋਈ ਵੀ ਫੋਟੋ/ਵੀਡੀਓ ਸ਼ੇਅਰ ਕਰਨ ਤੋਂ ਪਹਿਲਾਂ ਉਸਨੂੰ ਜਾਣ ਲਿਆ ਜਾਵੇ ਕਿ ਉਹ ਸ਼ੇਅਰ ਕਰਨ ਯੋਗ ਹੈ ਜਾਂ ਨਹੀਂ, ਅਣਜਾਣ ਨੰਬਰਾਂ ਤੋਂ ਆਈਆਂ ਵੀਡੀਓ ਕਾਲਾਂ ਤੋਂ ਸਾਵਧਾਨ ਰਿਹਾ ਜਾਵੇ, ਕਿਸੇ ਵੀ ਵਿਅਕਤੀ ਜਾਂ ਅਧਿਆਪਕ ਦਾ ਕੋਈ ਫਰਜੀ ਸੋਸ਼ਲ ਮੀਡੀਆਂ ਅਕਾਉਂਟ ਨਾ ਬਣਾਇਆ ਜਾਵੇ। ਇਸ ਤੋਂ ਇਲਾਵਾ ਬੱਚਿਆਂ ਨੂੰ ਚਾਈਲਡ ਪੋਰਨੋਗ੍ਰਾਫੀ ਕੰਨਟੈਂਟ ਨੂੰ ਅਪਲੋਡ ਨਾ ਕਰਨ ਅਤੇ ਅੱਗੇ ਨਾ ਭੇਜਣ ਸਬੰਧੀ ਹਦਾਇਤ ਕੀਤੀ ਗਈ ਤਾਂ ਜੇ ਇਸ ਸਬੰਧੀ ਬੱਚਿਆਂ ਖਿਲਾਫ ਹੋਣ ਵਾਲੀ ਕਾਨੂੰਨੀ ਕਾਰਵਾਈ ਤੋਂ ਬਚਾਇਆ ਜਾ ਸਕੇ।
ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋਂ ਇਸਦੀ ਲੜੀ ਵਿੱਚ ਦੱਸਿਆ ਗਿਆ ਕਿ ਡਿਜੀਟਲ ਤਕਨੀਕ ਵਿਚ ਵਧ ਰਹੀ ਤਰੱਕੀ ਦੇ ਨਾਲ-ਨਾਲ, ਸਾਈਬਰ ਕ੍ਰਾਈਮ ਵਿਰੁੱਧ ਲੜਾਈ ਵੀ ਪੁਲਿਸ ਲਈ ਵੰਡੀ ਚੁਣੌਤੀ ਬਣ ਗਈ ਹੈ। ਬੇਸ਼ੱਕ ਪੁਲਿਸ ਅਧਿਕਾਰੀ ਦਿਨ ਰਾਤ ਮਿਹਨਤ ਕਰਕੇ ਸਾਈਬਰ ਕ੍ਰਾਈਮ ਕਰਨ ਵਾਲਿਆਂ ‘ਤੇ ਨਕੇਲ ਕਸਣ ਵਿਚ ਕਾਮਯਾਬ ਹੋ ਰਹੇ ਹਨ, ਪ੍ਰੰਤੂ ਫਿਰ ਵੀ ਆਮ ਜਨਤਾ ਦਾ ਜਾਗਰੂਕ ਹੋਣਾ ਸਮੇਂ ਦੀ ਜਰੂਰਤ ਹੈ। ਆਮ ਜਨਤਾ ਦੇ ਜਾਗਰੂਕ ਹੋਣ ਤੋਂ ਬਿਨਾਂ ਸਾਈਬਰ ਕ੍ਰਾਈਮ ਨੂੰ ਪੂਰੀ ਤਰ੍ਹਾਂ ਨਾਲ ਕੰਟਰੋਲ ਨਹੀਂ ਕੀਤਾ ਜਾ ਸਕਦਾ ਹੈ
ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋਂ ਆਮ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਾਰੀ ਕੈਲੰਡਰ ਵਿਚ ਸਾਂਝੀ ਕੀਤੀ ਗਈ ਜਾਣਕਾਰੀ ਦਾ ਵਧ ਤੋਂ ਵਧ ਲਾਭ ਲਿਆ ਜਾਵੇ ਤਾਂ ਜੇ ਦਿਨ ਰਾਤ ਮਿਹਨਤ ਕਰਕੇ ਕਮਾਈ ਪੂੰਜੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਵੱਡੇ ਸਮਾਜਿਕ ਹਿੱਤ ਨੂੰ ਮੁੱਖ ਰੱਖਦਿਆਂ, ਕੈਲੰਡਰ ਵਿੱਚ ਦਰਸਾਏ ਕੁਝ ਲੋੜੀਂਦੇ ਸੁਝਾਅ ਅਪਣਾਉਣ ਨਾਲ ਸਾਈਬਰ ਕ੍ਰਾਈਮ ਤੋਂ ਬਚਿਆ ਜਾ ਸਕਦਾ ਹੈ। ਜਿਵੇਂ ਅਣਜਾਣ ਨੰਬਰਾਂ ਤੋਂ ਆਏ ਕੇ.ਵਾਈ.ਸੀ. ਲਿੰਕ ‘ਤੇ ਕਲਿਕ ਨਾ ਕੀਤਾ ਜਾਵੇ, ਲੁਭਾਵਣੇ ਇਸ਼ਤਿਹਾਰਾਂ ਤੋਂ ਬਚਿਆ ਜਾਵੇ, ਔਖੇ ਪਾਸਵਰਡ ਦੀ ਵਰਤੋਂ ਕੀਤੀ ਜਾਵੇ, ਕਿਸੇ ਵੀ ਵਿਅਕਤੀ ਨਾਲ ਆਪਣਾ ਪਾਸਵਰਡ ਸਾਂਝਾ ਨਾ ਕੀਤਾ ਜਾਵੇ. ਹਰ ਤਿੰਨ ਮਹੀਨੇ
ਦੇ ਵਖਦੇ ਮਗਰੋਂ ਆਪਣੇ ਪਾਸਵਰਡ ਬਦਲੀ ਕਰਨਾ ਵਗੈਰਾ ਯਕੀਨੀ ਬਣਾਇਆ ਜਾਵੇ।
